ਈਰਾਨ-ਇਜ਼ਰਾਈਲ ਜੰਗ ਵਿਚਾਲੇ ਭਾਰਤ ਲਈ ਵੱਡੀ ਖ਼ੁਸ਼ਖਬਰੀ, Qatar ਤੋਂ ਵਤਨ ਲਈ ਰਵਾਨਾ ਹੋਏ 500 ਭਾਰਤੀ

Saturday, Mar 14, 2026 - 08:39 AM (IST)

ਈਰਾਨ-ਇਜ਼ਰਾਈਲ ਜੰਗ ਵਿਚਾਲੇ ਭਾਰਤ ਲਈ ਵੱਡੀ ਖ਼ੁਸ਼ਖਬਰੀ, Qatar ਤੋਂ ਵਤਨ ਲਈ ਰਵਾਨਾ ਹੋਏ 500 ਭਾਰਤੀ

ਦੋਹਾ : ਮੱਧ ਪੂਰਬ ਵਿੱਚ ਈਰਾਨ ਅਤੇ ਇਜ਼ਰਾਈਲ ਦਰਮਿਆਨ ਜਾਰੀ ਭਿਆਨਕ ਜੰਗ ਦੇ 15ਵੇਂ ਦਿਨ ਭਾਰਤ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹਵਾਈ ਖੇਤਰ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਕਤਰ ਤੋਂ ਲਗਭਗ 500 ਭਾਰਤੀ ਨਾਗਰਿਕ ਸੁਰੱਖਿਅਤ ਆਪਣੇ ਦੇਸ਼ ਲਈ ਰਵਾਨਾ ਹੋ ਗਏ ਹਨ। 

ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ

ਦੋਹਾ ਸਥਿਤ ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'X' (ਪਹਿਲਾਂ ਟਵਿੱਟਰ) 'ਤੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਇਹ ਨਾਗਰਿਕ ਕਤਰ ਏਅਰਵੇਜ਼ ਦੀਆਂ ਉਡਾਣਾਂ ਰਾਹੀਂ ਭਾਰਤ ਲਈ ਰਵਾਨਾ ਹੋਏ ਹਨ। ਦੂਤਾਵਾਸ ਮੁਤਾਬਕ, ਕਤਰ ਦਾ ਹਵਾਈ ਖੇਤਰ ਇਸ ਸਮੇਂ ਸਿਰਫ਼ ਅੰਸ਼ਕ ਤੌਰ 'ਤੇ ਖੁੱਲ੍ਹਾ ਹੈ, ਜਿਸ ਕਾਰਨ ਉਡਾਣਾਂ ਦਾ ਸੰਚਾਲਨ ਸੀਮਤ ਰੂਪ ਵਿੱਚ ਕੀਤਾ ਜਾ ਰਿਹਾ ਹੈ।

ਇਹ  ਵੀ ਪੜ੍ਹੋ : ਮੁਜਤਬਾ ਖਾਮੇਨੇਈ ਸਣੇ ਇਨ੍ਹਾਂ ਆਗੂਆਂ ਦੀ ਜਾਣਕਾਰੀ ਦੇਣ ਵਾਲੇ ਨੂੰ US ਦੇਵੇਗਾ ਕਰੋੜਾਂ ਡਾਲਰ ਦਾ ਇਨਾਮ 

ਕੋਚੀ ਅਤੇ ਮੁੰਬਈ ਲਈ ਵਿਸ਼ੇਸ਼ ਉਡਾਣਾਂ 

ਜਾਣਕਾਰੀ ਅਨੁਸਾਰ, ਜ਼ਿਆਦਾਤਰ ਯਾਤਰੀਆਂ ਨੇ ਕਤਰ ਏਅਰਵੇਜ਼ ਰਾਹੀਂ ਕੋਚੀ ਅਤੇ ਹੋਰ ਮੰਜ਼ਿਲਾਂ ਲਈ ਸਫ਼ਰ ਕੀਤਾ ਹੈ। ਦੂਤਾਵਾਸ ਨੇ ਇਹ ਵੀ ਦੱਸਿਆ ਕਿ 14 ਮਾਰਚ ਨੂੰ ਮੁੰਬਈ ਲਈ ਇੱਕ ਉਡਾਣ ਚਲਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਜਿਹੜੇ ਭਾਰਤੀ ਨਾਗਰਿਕ ਭਾਰਤ ਤੋਂ ਕਤਰ ਆਉਣਾ ਚਾਹੁੰਦੇ ਹਨ, ਉਹ ਉਨ੍ਹਾਂ ਉਡਾਣਾਂ ਦੀ ਵਰਤੋਂ ਕਰ ਸਕਦੇ ਹਨ ਜੋ ਦੋਹਾ ਵਾਪਸ ਆ ਰਹੀਆਂ ਹਨ। 

ਮਾਨਵਤਾਵਾਦੀ ਮਦਦ: ਮ੍ਰਿਤਕ ਦੇਹਾਂ ਨੂੰ ਲਿਆਂਦਾ ਗਿਆ ਭਾਰਤ 

ਕਤਰ ਏਅਰਵੇਜ਼ ਨੇ ਮਾਨਵਤਾ ਦੇ ਆਧਾਰ 'ਤੇ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਕੁਦਰਤੀ ਕਾਰਨਾਂ ਕਰਕੇ ਦਮ ਤੋੜ ਚੁੱਕੇ ਦੋ ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਚੀ ਪਹੁੰਚਾਉਣ ਦੀ ਸਹੂਲਤ ਪ੍ਰਦਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਮੱਧ ਪੂਰਬ ਵਿੱਚ ਵਿਗੜਦੇ ਹਾਲਾਤਾਂ ਕਾਰਨ ਵੱਡੀ ਗਿਣਤੀ ਵਿੱਚ ਭਾਰਤੀ ਉੱਥੇ ਫਸੇ ਹੋਏ ਹਨ। ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਇਹ ਪਹਿਲੀ ਵੱਡੀ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ : ਜੰਗ ਦਾ ਅਸਰ: ਜੈੱਟ ਫਿਊਲ ਦੀਆਂ ਕੀਮਤਾਂ 'ਚ ਰਿਕਾਰਡ 58% ਦਾ ਉਛਾਲ, ਹਵਾਈ ਸਫ਼ਰ ਹੋਵੇਗਾ ਹੋਰ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News