ਇਰਾਨ ਜੰਗ ਵਿਚਾਲੇ ਰੂਸ ਨੇ ਯੂਕ੍ਰੇਨ ਵੱਲ ਦਾਗ''ਤੇ ਮਿਜ਼ਾਈਲ ਤੇ ਡਰੋਨ ! 4 ਲੋਕਾਂ ਦੀ ਹੋਈ ਮੌਤ

Saturday, Mar 14, 2026 - 03:15 PM (IST)

ਇਰਾਨ ਜੰਗ ਵਿਚਾਲੇ ਰੂਸ ਨੇ ਯੂਕ੍ਰੇਨ ਵੱਲ ਦਾਗ''ਤੇ ਮਿਜ਼ਾਈਲ ਤੇ ਡਰੋਨ ! 4 ਲੋਕਾਂ ਦੀ ਹੋਈ ਮੌਤ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਮਿਡਲ ਈਸਟ 'ਚ ਅਮਰੀਕਾ-ਇਜ਼ਰਾਈਲ ਤੇ ਇਰਾਨ ਦੀ ਜੰਗ ਨੇ ਅਸ਼ਾਂਤੀ ਫੈਲਾਈ ਹੋਈ ਹੈ, ਉੱਥੇ ਹੀ ਰੂਸ ਨੇ ਯੂਕ੍ਰੇਨ 'ਚ ਇਕ ਵਾਰ ਫ਼ਿਰ ਹਮਲਾ ਕੀਤਾ ਹੈ। ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਨੇੜਲੇ ਇਲਾਕਿਆਂ ਵਿੱਚ ਕੀਤੇ ਗਏ ਇਸ ਭਿਆਨਕ ਮਿਜ਼ਾਈਲ ਅਤੇ ਡਰੋਨ ਹਮਲੇ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ15 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 

ਸਥਾਨਕ ਪ੍ਰਸ਼ਾਸਨ ਦੇ ਮੁਖੀ ਮਾਈਕੋਲਾ ਕਾਲਾਸ਼ਨੀਕ ਅਨੁਸਾਰ, ਇਹ ਹਮਲਾ ਕੀਵ ਦੇ 4 ਜ਼ਿਲ੍ਹਿਆਂ ਵਿੱਚ ਹੋਇਆ ਹੈ। ਇਸ ਵਿੱਚ ਰਿਹਾਇਸ਼ੀ ਇਮਾਰਤਾਂ, ਵਿਦਿਅਕ ਅਦਾਰਿਆਂ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। 15 ਜ਼ਖ਼ਮੀਆਂ ਵਿੱਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਸਰਜਰੀ ਚੱਲ ਰਹੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'

ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਮੱਧ-ਪੂਰਬ ਦੇ ਸੰਕਟ ਦਾ ਫਾਇਦਾ ਉਠਾ ਰਿਹਾ ਹੈ। ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਰੂਸ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰ ਰਿਹਾ ਹੈ, ਜਦਕਿ ਪੱਛਮੀ ਦੇਸ਼ਾਂ ਦਾ ਧਿਆਨ ਯੂਕ੍ਰੇਨ ਤੋਂ ਹਟ ਕੇ ਮੱਧ-ਪੂਰਬ ਵੱਲ ਹੋ ਗਿਆ ਹੈ।

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਦੁਆਰਾ ਰੂਸੀ ਤੇਲ 'ਤੇ ਲੱਗੀਆਂ ਪਾਬੰਦੀਆਂ ਵਿੱਚ 30 ਦਿਨਾਂ ਦੀ ਢਿੱਲ ਦੇਣ ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਇਸ ਨਾਲ ਰੂਸ ਨੂੰ ਯੁੱਧ ਲਈ ਲਗਭਗ 10 ਬਿਲੀਅਨ ਡਾਲਰ ਦੀ ਵਾਧੂ ਰਾਸ਼ੀ ਮਿਲ ਸਕਦੀ ਹੈ, ਜੋ ਸ਼ਾਂਤੀ ਲਈ ਇੱਕ ਵੱਡੀ ਰੁਕਾਵਟ ਹੈ।

ਇਹ ਵੀ ਪੜ੍ਹੋ- ਹੁਣ ਖ਼ਤਮ ਹੋਵੇਗੀ ਗੈਸ ਦੀ ਕਿੱਲਤ ! ਇਰਾਨ ਤੋਂ ਆਈ Good News ਸੁਣ ਬਾਗੋ-ਬਾਗ ਹੋਏ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News