ਸਕੂਲ ''ਚ ਚਿੜਾਏ ਜਾਣ ਤੋਂ ਪ੍ਰੇਸ਼ਾਨ 9 ਸਾਲ ਦੀ ਲੜਕੀ ਨੇ ਬਣਾਈ ਐਪ

02/09/2020 9:53:07 PM

ਸ਼ਿਲਾਂਗ–ਸਕੂਲ 'ਚ ਵਾਰ-ਵਾਰ ਚਿੜਾਏ ਜਾਣ ਤੋਂ ਪ੍ਰੇਸ਼ਾਨ ਸ਼ਿਲਾਂਗ ਦੀ 9 ਸਾਲ ਦੀ ਬੱਚੀ ਨੇ ਇਕ ਮੋਬਾਇਲ ਐਪਲੀਕੇਸ਼ਨ ਵਿਕਸਿਤ ਕੀਤੀ ਹੈ ਜੋ ਕਈ ਲੋਕਾਂ ਦੇ ਕੰਮ ਆਸਾਨ ਕਰ ਦੇਵੇਗੀ। ਇਹ ਐਪ ਚੌਥੀ ਜਮਾਤ ਦੀ ਵਿਦਿਆਰਥਣ ਨੂੰ ਗੁੰਮਨਾਮ ਰੂਪ ਨਾਲ ਚਿੜਾਉਣ ਵਰਗੀਆਂ ਘਟਨਾਵਾਂ ਦੀਆਂ ਸ਼ਿਕਾਇਤਾਂ ਅਧਿਕਾਰੀਆਂ ਨੂੰ ਪਹੁੰਚਾਉਣ 'ਚ ਮਦਦ ਕਰੇਗੀ। ਚੌਥੀ ਕਲਾਸ ਦੀ ਵਿਦਿਆਰਥਣ ਮੇਈਦੇਈਬਹੁਨ ਮਜਾਵ ਨੇ ਕਿਹਾ ਕਿ ਚਿੜਾਏ ਜਾਣ ਕਾਰਨ ਉਸ ਦੀ ਸਿਹਤ ਪ੍ਰਭਾਵਿਤ ਹੋਣ ਲੱਗੀ ਸੀ। ਜਿਸ ਤੋਂ ਬਾਅਦ ਉਸ ਨੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਜ਼ਿੰਮੇਵਾਰੀ ਖੁਦ ਲੈ ਲਈ।

ਮਜਾਵ ਨੇ ਦੱਸਿਆ ਕਿ ਮੈਨੂੰ ਨਰਸਰੀ ਤੋਂ ਸਕੂਲ 'ਚ ਚਿੜਾਇਆ ਜਾਂਦਾ ਸੀ। ਮੈਂ ਬਹੁਤ ਪ੍ਰਭਾਵਿਤ ਰਹੀ। ਮੈਨੂੰ ਇਸ ਨਾਲ ਇੰਨੀ ਨਫਰਤ ਸੀ ਕਿ ਮੈਂ ਇਸ ਦਾ ਹੱਲ ਲੱਭਦੀ ਰਹਿੰਦੀ ਸੀ। ਕਿਸੇ ਬੱਚੇ ਨਾਲ ਇਹ ਨਹੀਂ ਹੋਣਾ ਚਾਹੀਦਾ। ਮੇਈਦੇਈਬਹੁਨ ਮਜਾਵ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਪਿਛਲੇ ਸਾਲ ਸਤੰਬਰ 'ਚ ਇਕ ਐਪ ਡਿਵੈੱਲਪਮੈਂਟ ਕੋਰਸ 'ਚ ਹਿੱਸਾ ਲਿਆ ਸੀ ਅਤੇ ਕੁਝ ਮਹੀਨਿਆਂ ਅੰਦਰ ਸਿਖ ਲਿਆ। ਉਹ ਰੋਜ਼ਾਨਾ ਇਕ ਘੰਟੇ ਇਸ ਦੀ ਕਲਾਸ ਲੈਂਦੀ ਸੀ। ਇਹ ਐਪ ਜਲਦ ਹੀ ਗੂਗਲ ਪਲੇਅ 'ਤੇ ਉਪਲੱਬਧ ਹੋਵੇਗੀ, ਜੋ ਪੀੜਤਾਂ ਨੂੰ ਆਪਣੀਆਂ ਸ਼ਿਕਾਇਤਾਂ ਅਤੇ ਪ੍ਰੇਸ਼ਾਨ ਕਰਨ ਵਾਲੇ ਵਿਅਕਤੀਆਂ ਦੀ ਜਾਣਕਾਰੀ ਆਪਣੇ ਪਛਾਣ ਦਿੱਤੇ ਬਿਨਾਂ ਅਧਿਆਪਕਾਂ, ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੂੰ ਦੇਣ 'ਚ ਮਦਦ ਕਰੇਗੀ ।


Karan Kumar

Content Editor

Related News