80 ਸਾਲਾ ਬਜ਼ੁਰਗ ਨੇ ਕੀਤਾ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ, 45 ਸਾਲ ਦੀ ਕੈਦ

Friday, Feb 23, 2024 - 02:50 PM (IST)

80 ਸਾਲਾ ਬਜ਼ੁਰਗ ਨੇ ਕੀਤਾ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ, 45 ਸਾਲ ਦੀ ਕੈਦ

ਇਡੁੱਕੀ (ਕੇਰਲਾ)-ਕੇਰਲ ਦੀ ਇਕ ਅਦਾਲਤ ਨੇ 80 ਸਾਲਾ ਇਕ ਵਿਅਕਤੀ ਨੂੰ 14 ਸਾਲਾ ਲੜਕੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੁੱਲ 45 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਸ਼ਿਜੋ ਮੋਨ ਜੋਸਫ ਨੇ ਦੱਸਿਆ ਕਿ ਇਡੁੱਕੀ ਫਾਸਟ-ਟਰੈਕ ਵਿਸ਼ੇਸ਼ ਅਦਾਲਤ ਦੇ ਜੱਜ ਟੀ. ਜੀ. ਵਰਗੀਜ਼ ਨੇ ਮੁਲਜ਼ਮ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਹਿਫਾਜ਼ਤ (ਪੋਕਸੋ) ਕਾਨੂੰਨ ਦੇ ਤਹਿਤ ਦੋਸ਼ੀ ਨੂੰ ਕੁੱਲ 45 ਸਾਲ ਲਈ ਵੱਖ-ਵੱਖ (ਕੈਦ) ਸਜ਼ਾਵਾਂ ਸੁਣਾਈਆਂ। ਉਨ੍ਹਾਂ ਦੱਸਿਆ ਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਵਿਸ਼ੇਸ਼ ਸਰਕਾਰੀ ਵਕੀਲ ਅਨੁਸਾਰ ਅਦਾਲਤ ਨੇ ਦੋਸ਼ੀ ’ਤੇ 60,000 ਰੁਪਏ ਦਾ ਜੁਰਮਾਨਾ ਵੀ ਲਾਇਆ ਅਤੇ ਕਿਹਾ ਕਿ ਜੇਕਰ ਦੋਸ਼ੀ ਤੋਂ ਜੁਰਮਾਨਾ ਵਸੂਲਿਆ ਜਾਂਦਾ ਹੈ ਤਾਂ ਉਹ ਪੀੜਤਾ ਨੂੰ ਦੇ ਦਿੱਤਾ ਜਾਵੇ। ਜੋਸਫ਼ ਅਨੁਸਾਰ ਅਦਾਲਤ ਨੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਵੀ ਲੜਕੀ ਦੇ ਮੁੜ ਵਸੇਬੇ ਲਈ 50,000 ਰੁਪਏ ਦੇਣ ਦਾ ਹੁਕਮ ਦਿੱਤਾ। ਵਿਸ਼ੇਸ਼ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਇਡੁੱਕੀ ਜ਼ਿਲੇ ’ਚ ਲੜਕੀ ਨਾਲ 2021 ’ਚ ਉਸ ਵੇਲੇ ਵਾਰ-ਵਾਰ ਜਬਰ-ਜ਼ਨਾਹ ਕੀਤਾ ਗਿਆ ਸੀ ਜਦੋਂ ਪੀੜਤਾ ਦੇ ਘਰ ਕੋਈ ਨਹੀਂ ਸੀ।


author

Aarti dhillon

Content Editor

Related News