8 ਮਹੀਨੇ ਦੇ ਬੱਚੇ ਨੂੰ ਨਿਗਲਿਆ ਬੋਤਲ ਦਾ ਢੱਕਣ, ਡਾਕਟਰਾਂ ਨੇ ਇੰਝ ਬਚਾਈ ਜਾਨ

12/07/2022 3:59:12 PM

ਬੈਂਗਲੁਰੂ- ਬੈਂਗਲੁਰੂ 'ਚ ਡਾਕਟਰਾਂ ਨੇ 8 ਮਹੀਨੇ ਦੇ ਬੱਚੇ ਦਾ ਸਫ਼ਲ ਆਪਰੇਸ਼ਨ ਕਰ ਕੇ ਜਾਨ ਬਚਾਈ। ਦਰਅਸਲ 8 ਮਹੀਨੇ ਦੇ ਬੱਚੇ ਨੇ ਖੇਡਦੇ ਸਮੇਂ ਗਲਤੀ ਨਾਲ ਬੋਤਲ ਦਾ ਢੱਕਣ ਨਿਗਲ ਲਿਆ। ਬੋਤਲ ਦਾ ਢੱਕਣ ਨਿਗਲਣ ਤੋਂ ਬਾਅਦ ਬੱਚੇ ਦੀ ਜਾਨ ਖ਼ਤਰੇ 'ਚ ਆ ਗਈ ਅਤੇ ਸਾਹ ਫੁਲ ਗਿਆ। ਬੱਚੇ ਦੇ ਮਾਤਾ-ਪਿਤਾ ਉਸ ਨੂੰ ਡਾਕਟਰ ਕੋਲ ਲੈ ਗਏ। ਬੱਚੇ ਨੂੰ ਇਕ ਹਫ਼ਤੇ ਦੇ ਅੰਦਰ ਇਕ ਤੋਂ ਬਾਅਦ ਇਕ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੂੰ ਸ਼ੱਕ ਸੀ ਕਿ ਬੱਚੇ ਦੀ ਸਾਹ ਨਲੀ ਦੇ ਹੇਠਲੇ ਹਿੱਸੇ 'ਚ ਇੰਫੈਕਸ਼ਨ ਹੈ ਅਤੇ ਨੇਬੁਲਾਈਜ਼ਰ ਇਲਾਜ ਤੈਅ ਕੀਤਾ। ਹਾਲਾਂਕਿ ਇਸ ਨਾਲ ਬੱਚੇ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ।

ਬੱਚੇ ਦੀ ਹਾਲਤ 'ਚ ਸੁਧਾਰ ਨਾ ਹੁੰਦਾ ਦੇਖ ਉਸ ਨੂੰ ਬੈਂਗਲੁਰੂ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਡਾ. ਨਰੇਂਦਰਨਾਥ ਏ, ਸਲਾਹਕਾਰ ਈ.ਐੱਨ.ਟੀ. ਮਾਹਿਰ ਦੇ ਨਾਲ-ਨਾਲ ਡਾ. ਐੱਚ.ਕੇ. ਸੁਸ਼ੀਲ ਦੱਤ, ਸੀਨੀਅਰ ਕੰਸਲਟੈਟ-ਈ.ਐੱਨ.ਟੀ. ਸਪੈਸ਼ਲਿਸਟ ਨੇ ਲੈਂਰਿੰਗੋਸਕੋਪੀ ਦੀ ਮਦਦ ਨਾਲ ਬੋਤਲ ਦੇ ਢੱਕਣ ਨੂੰ ਗਲ਼ੇ 'ਚੋਂ ਕੱਢਿਆ। ਡਾਕਟਰਾਂ ਦੀ ਟੀਮ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ,''ਬੱਚੇ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ ਤਾਂ ਅਸੀਂ ਦੇਖਿਆ ਕਿ ਬੱਚੇ ਦੀ ਆਵਾਜ਼ ਘੱਟ ਸੁਣਾਈ ਦੇ ਰਹੀ ਸੀ। ਸਾਹ ਲੈਂਦੇ ਸਮੇਂ ਆਵਾਜ਼ ਆ ਰਹੀ ਸੀ। ਗਲ਼ੇ ਦੀ ਨਿਯਮਿਤ ਜਾਂਚ ਤੋਂ ਬਾਅਦ ਸਾਨੂੰ ਲੱਗਾ ਕਿ ਕੁਝ ਸਹੀ ਨਹੀਂ ਹੈ। ਇਸ ਲਈ ਅਸੀਂ 70 ਡਿਗਰੀ ਦੀ ਵੀਡੀਓ ਲੈਂਰਿੰਗੋਸਕੋਪੀ ਨਾਲ ਬੱਚੇ ਦੇ ਗਲ਼ੇ 'ਚ ਬੋਤਲ ਕੈਪ ਦਾ ਰਬੜ ਦਾ ਢੱਕਣ ਦਿੱਸਿਆ। ਇਸ ਤੋਂ ਬਾਅਦ ਬੱਚੇ ਨੂੰ ਤੁਰੰਤ ਆਪਰੇਸ਼ਨ ਥੀਏਟਰ ਲਿਜਾਇਆ ਗਿਆ ਅਤੇ ਫਿਰ ਸਫ਼ਲ ਸਰਜਰੀ ਕਰ ਕੇ ਢੱਕਣ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ।


DIsha

Content Editor

Related News