77ਵੇਂ ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ 90 ਮਿੰਟ ਦੇਸ਼ ਨੂੰ ਕੀਤਾ ਸੰਬੋਧਿਤ, ਤੋੜਿਆ ਆਪਣਾ ਹੀ ਰਿਕਾਰਡ

08/15/2023 1:37:24 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਕ ਲਾਲ ਕਿਲ੍ਹੇ ਦੀ ਪਰਿਕਰਮਾ ਤੋਂ ਕਰੀਬ 90 ਮਿੰਟ ਤੱਕ ਦੇਸ਼ ਨੂੰ ਸੰਬੋਧਿਤ ਕੀਤਾ, ਜੋ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਸ਼ ਦੇ ਨਾਂ ਉਨ੍ਹਾਂ ਦਾ 10ਵਾਂ ਸੰਬੋਧਨ ਸੀ। 2016 ਵਿਚ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਇਸ ਪਰਿਕਰਮਾ ਤੋਂ 96 ਮਿੰਟ ਦਾ ਭਾਸ਼ਣ ਦਿੱਤਾ ਸੀ, ਜੋ ਉਨ੍ਹਾਂ ਦਾ ਆਜ਼ਾਦੀ ਦਿਹਾੜੇ ਮੌਕੇ ਸਭ ਤੋਂ ਲੰਬਾ ਭਾਸ਼ਣ ਹੈ। ਸਾਲ 2019 'ਚ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਦਾ ਭਾਸ਼ਣ 92 ਮਿੰਟ ਦਾ ਸੀ।

ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ 'ਤੇ ਵਿਸ਼ੇਸ਼: ਚੜ੍ਹਦੇ, ਲਹਿੰਦੇ ਪੰਜਾਬੀਆਂ ਦੇ ਜ਼ਹਿਨ ਦਾ ਰਿਸਦਾ ਨਾਸੂਰ, ਬਟਵਾਰਾ-1947

ਪਿਛਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨੇ 74 ਮਿੰਟ ਤੱਕ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ, ਜਦਿਕ 2021 'ਚ ਉਨ੍ਹਾਂ ਦਾ ਸੰਬੋਧਨ 88 ਮਿੰਟ ਦਾ ਸੀ। 2020 ਵਿਚ ਉਨ੍ਹਾਂ ਦਾ ਸੰਬੋਧਨ 90 ਮਿੰਟ, 2019 'ਚ 92 ਮਿੰਟ, 2018 'ਚ 83 ਮਿੰਟ ਅਤੇ  2017 'ਚ 56 ਮਿੰਟ ਦਾ ਭਾਸ਼ਣ ਸੀ। 2016 'ਚ 94 ਮਿੰਟ, 2015 'ਚ 88 ਮਿੰਟ ਅਤੇ 2014 'ਚ 64 ਮਿੰਟ ਦਾ ਭਾਸ਼ਣ ਸੀ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ 7 ਵਜ ਕੇ 34 ਮਿੰਟ 'ਤੇ ਸੰਬੋਧਨ ਸ਼ੁਰੂ ਕੀਤਾ ਅਤੇ ਇਹ 9 ਵਜ ਕੇ 3 ਮਿੰਟ 'ਤੇ ਖ਼ਤਮ ਹੋਇਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਆਪਣੇ ਮੌਜੂਦਾ ਕਾਰਜਕਾਲ ਦੇ ਆਖ਼ਰੀ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਅਗਲੇ ਸਾਲ ਉਹ ਲਾਲ ਕਿਲ੍ਹੇ ਤੋਂ ਆਪਣੇ ਉਨ੍ਹਾਂ ਵਾਅਦਿਆਂ 'ਤੇ ਹੋਈ ਤਰੱਕੀ ਦਾ ਲੇਖਾ-ਜੋਖਾ ਪੇਸ਼ ਕਰਨਗੇ, ਜੋ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਹਨ। 

ਇਹ ਵੀ ਪੜ੍ਹੋ- 1947 ਦੀ ਵੰਡ ਨੇ ਦਿਲਾਂ ਅਤੇ ਜਜ਼ਬਾਤਾਂ ਦੇ ਵੀ ਟੋਟੇ ਕਰ ਦਿੱਤੇ, ਵੇਖੋ ਬਟਵਾਰੇ ਦਾ ਦਰਦ ਤਸਵੀਰਾਂ ਦੀ ਜ਼ੁਬਾਨੀ

ਪ੍ਰਧਾਨ ਮੰਤਰੀ ਮੁਤਾਬਕ ਉਹ 2047 ਵਿਚ ਭਾਰਤ ਨੂੰ ਵਿਕਸਿਤ ਰਾਸ਼ਟਰ ਦੇ ਰੂਪ ਵਿਚ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤਕਾਲ ਵਿਚ 2047 'ਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਉਸ ਸਮੇਂ ਦੁਨੀਆ ਵਿਚ ਭਾਰਤ ਦਾ ਤਿਰੰਗਾ ਝੰਡਾ, ਵਿਕਸਿਤ ਭਾਰਤ ਦਾ ਤਿਰੰਗਾ ਝੰਡਾ ਹੋਣਾ ਚਾਹੀਦਾ ਹੈ। ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਸਮਰੱਥਾ ਨੂੰ ਸਾਕਾਰ ਕਰਨ ਦੇ ਇਸ ਮੌਕੇ ਨੂੰ ਹੱਥ ਤੋਂ ਨਾ ਜਾਣ ਦਿਓ, ਕਿਉਂਕਿ ਇਸ ਸਮੇਂ ਵਿਚ ਲਏ ਗਏ ਫ਼ੈਸਲੇ ਅਤੇ ਬਲੀਦਾਨ ਅਗਲੇ 1000 ਸਾਲਾਂ ਤੱਕ ਦੇਸ਼ ਨੂੰ ਪ੍ਰਭਾਵਿਤ ਕਰਨਗੇ। 

ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ ਸੰਬੋਧਨ ਦੌਰਾਨ ਬੋਲੇ PM ਮੋਦੀ- ਦੇਸ਼ ਮਣੀਪੁਰ ਨਾਲ ਹੈ, ਸ਼ਾਂਤੀ ਨਾਲ ਹੀ ਨਿਕਲੇਗਾ ਹੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Tanu

Content Editor

Related News