ਕੁਦਰਤ ਨਾਲ ਸਾਂਝ; 90 ਦਿਨਾਂ ਅੰਦਰ 700 ਪਿੰਡ ਵਾਸੀਆਂ ਨੇ ਰੁੱਖਾਂ ਲਈ ਪਹਾੜ ''ਤੇ ਪੁੱਟੇ 50 ਹਜ਼ਾਰ ਟੋਏ
Monday, Jul 11, 2022 - 12:02 PM (IST)
ਬਾਂਸਵਾੜਾ- ਤੇਲੰਗਾਨਾ ਦੇ ਬਾਂਸਵਾੜਾ 'ਚ ਬਾਬਾਦੇਵ ਖਜ਼ੂਰੀ ਪਹਾੜੀ ਜੰਗਲ 'ਚ ਇਕ ਪਹਾੜੀ 'ਤੇ 50 ਹਜ਼ਾਰ ਟੋਏ ਪੁੱਟੇ ਗਏ ਹਨ। ਪਹਾੜੀ 'ਤੇ ਜੰਗਲ ਵਿਕਸਿਤ ਕਰਨ ਦੇ ਮਕਸਦ ਨਾਲ 3 ਪਿੰਡਾਂ ਦੇ 700 ਤੋਂ ਵੱਧ ਪਿੰਡ ਵਾਸੀਆਂ ਅਤੇ ਜੰਗਲਾਤ ਵਿਭਾਗ ਦੀ ਇਕ ਟੀਮ ਇੱਥੇ ਇਕੱਠੀ ਹੋਈ ਹੈ। ਪਿੰਡ ਵਾਸੀਆਂ ਨੇ 90 ਦਿਨਾਂ 'ਚ 50 ਹਜ਼ਾਰ ਟੋਏ ਪੁੱਟੇ ਹਨ, ਜਿੱਥੇ 500 ਮੀਟਰ ਦੀ ਉੱਚਾਈ 'ਤੇ ਤੁਰਨਾ ਮੁਸ਼ਕਲ ਹੈ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਜ਼ਿਲ੍ਹਾ ਪ੍ਰਸ਼ਾਸਨ ਨੇ ਮਨੀਮਹੇਸ਼ ਯਾਤਰਾ ’ਤੇ 13 ਜੁਲਾਈ ਤੱਕ ਰੋਕ
ਇੱਥੇ ਅਗਲੇ 20 ਦਿਨਾਂ ਤੱਕ ਰੁੱਖ ਲਗਾਉਣ ਦਾ ਕੰਮ ਕੀਤਾ ਜਾਵੇਗਾ। ਇੱਥੇ ਛੋਟੇ-ਛੋਟੇ ਮਿੱਟੀ ਦੇ ਬੰਨ੍ਹ ਬਣਾਏ ਗਏ ਹਨ ਤਾਂ ਕਿ ਮੀਂਹ ਤੋਂ ਬਾਅਦ ਵੀ ਰੁੱਖਾਂ ਨੂੰ ਪਾਣੀ ਮਿਲੇ। ਜੰਗਲ ਦੇ ਵਧਣ ਨਾਲ ਪਿੰਡ ਵਾਸੀਆਂ ਨੂੰ ਫ਼ਲਾਂ ਦੇ ਨਾਲ-ਨਾਲ ਘਾਹ ਅਤੇ ਬਾਲਣ ਤੋਂ ਵੀ ਆਮਦਨ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ