ਖਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਸਿਪਾਹੀ ਨੂੰ ਭੇਜਿਆ 7 ਦਿਨਾਂ ਦੀ ਛੁੱਟੀ ’ਤੇ, ਮਿਲ ਰਹੀਆਂ ਹਨ ਧਮਕੀਆਂ

08/13/2022 1:17:26 PM

ਫਿਰੋਜ਼ਾਬਾਦ– ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲੇ ਤੋਂ ਬੀਤੇ ਦਿਨ ਇਕ ਵੀਡੀਓ ਖੂਬ ਤੇਜੀ ਨਾਲ ਵਾਇਰਲ ਹੋਈ, ਜਿਸ ’ਚ ਇਕ ਸਿਪਾਹੀ ਮਨੋਜ ਕੁਮਾਰ ਹੱਥ ’ਚ ਥਾਲੀ ਲੈ ਕੇ ਮੈੱਸ ਦੇ ਖਾਣੇ ਦੀ ਗੁਣਵੱਤਾ ’ਤੇ ਸਵਾਲ ਉਠਾਉਂਦਾ ਹੋਇਆ ਨਜ਼ਰ ਆਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਪਾਹੀ ਮਨੋਜ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸਿਪਾਹੀ ਨੂੰ ਲਗਾਤਾਰ ਧਮਕੀਆਂ ਭਰੇ ਫੋਨ ਆ ਰਹੇ ਹਨ। ਮਨੋਜ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਉਸ ਨੂੰ ਜ਼ਬਰੀ 7 ਦਿਨਾਂ ਦੀ ਛੁੱਟੀ ’ਤੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ– ਸੁਨਾਰੀਆ ਜੇਲ੍ਹ ’ਚੋਂ ਆਈ ਰਾਮ ਰਹੀਮ ਦੀ 11ਵੀਂ ਚਿੱਠੀ, ਡੇਰਾ ਪ੍ਰੇਮੀਆਂ ਨੂੰ ਕੀਤੀ ਇਹ ਅਪੀਲ

ਸਿਪਾਹੀ ਮਨੋਜ ਨੇ ਕੀ ਕਿਹਾ
ਸਿਪਾਹੀ ਮਨੋਜ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੂੰ ਜ਼ਬਰੀ 7 ਦਿਨਾਂ ਦੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਜਦਕਿ ਮੈਨੂੰ ਛੁੱਟੀ ਦੀ ਲੋੜ ਨਹੀਂ ਸੀ। ਇਸਦੇ ਨਾਲ ਹੀ ਮੈਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਇਸ ਦੌਰਾਨ ਐੱਸ. ਐੱਸ. ਪੀ. ਆਸ਼ੀਸ਼ ਤਿਵਾਰੀ ਨੇ ਦੱਸਿਆ ਕਿ ਸਿਪਾਹੀ ਮਨੋਜ ਕੁਮਾਰ ਅਕਸਰ ਡਿਊਟੀ ਤੋਂ ਗੈਰ-ਹਾਜ਼ਰ ਰਹਿੰਦਾ ਹੈ ਅਤੇ ਲਗਾਤਾਰ ਅਨੁਸ਼ਾਸਨਹੀਣਤਾ ਕਰਦਾ ਹੈ। ਉਨ੍ਹਾਂ ਮਨੋਜ ਦੇ ਪਿਛਲੇ ਢਾਈ ਸਾਲਾਂ ਤੋਂ ਗੈਰ-ਹਾਜ਼ਰ ਰਹਿਣ ਅਤੇ ਹੋਰ ਅਨੁਸ਼ਾਸਨਹੀਣਤਾ ਦਾ ਬਿਓਰਾ ਦਿੱਤਾ ਹੈ।

ਇਹ ਵੀ ਪੜ੍ਹੋ– ਭੋਜਨ ਦੀ ਥਾਲੀ ਦਿਖਾ ਕੇ ਭੁੱਬਾਂ ਮਾਰ ਰੋਇਆ ਫਿਰੋਜ਼ਾਬਾਦ ਦਾ ਸਿਪਾਹੀ, ਬੋਲਿਆ-ਇਹ ਰੋਟੀਆਂ ਕੁੱਤੇ ਵੀ ਨਾ ਖਾਣ

ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਉੱਤਰ-ਪ੍ਰਦੇਸ਼ ਦੇ ਫਿਰੋਜ਼ਾਬਾਦ ’ਚ ਇਕ ਸਿਪਾਹੀ ਮਨੋਜ ਕੁਮਾਰ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ। ਜਿਸ ਵਿਚ ਸਿਪਾਹੀ ਵਰਦੀ ਪਹਿਨਕੇ, ਹੱਥ ’ਚ ਖਾਣੇ ਦੀ ਥਾਲੀ ਲੈ ਕੇ ਖੜ੍ਹਾ ਹੋ ਕੇ ਲੋਕਾਂ ਨੂੰ ਸ਼ਿਕਾਇਤ ਕਰਦਾ ਨਜ਼ਰ ਆ ਰਿਹਾ ਸੀ ਕਿ ਉਨ੍ਹਾਂ ਨੂੰ ਮੈੱਸ ’ਚ ਚੰਗਾ ਖਾਣਾ ਤਕ ਨਸੀਬ ਨਹੀਂ ਹੁੰਦਾ। ਉਸਨੇ ਕਿਹਾ ਕਿ ਦਾਲ ਪਾਣੀ ਵਰਗੀ ਮਿਲਦੀ ਹੈ, ਸ਼ਿਕਾਇਤ ਕਰੋ ਤਾਂ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਇਸ ਮਾਮਲੇ ’ਤੇ ਬੋਲਣ ਨੂੰ ਤਿਆਰ ਨਹੀਂ ਹਨ। ਮਨੋਜ ਨੇ ਇੱਥੋਂ ਤਕ ਵੀ ਕਹਿ ਦਿੱਤਾ ਕਿ ਬਹੁਤ ਵਾਰ ਮੈਂ ਇਸ ਮਾਮਲੇ ’ਚ ਉਪਰਲੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਪਰ ਕਿਸੇ ਨੇ ਵੀ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ। 

ਇਹ ਵੀ ਪੜ੍ਹੋ– ਜੰਮੂ-ਕਸ਼ਮੀਰ ਤੇ ਹਿਮਾਚਲ ’ਚ ਭਾਰੀ ਮੀਂਹ, ਬੱਦਲ ਫਟਣ ਤੇ ਢਿਗਾਂ ਡਿੱਗਣ ਨਾਲ ਤਬਾਹੀ; 7 ਦੀ ਮੌਤ


Rakesh

Content Editor

Related News