ਹੁਣ 62 ਸਾਲ ਦੀ ਉਮਰ ''ਚ ਰਿਟਾਇਰਡ ਹੋਣ ਸਰਕਾਰੀ ਕਰਮਚਾਰੀ: ਸ਼ਿਵਰਾਜ

Friday, Mar 30, 2018 - 04:17 PM (IST)

ਭੋਪਾਲ— ਮੱਧ ਪ੍ਰਦੇਸ਼ 'ਚ ਸਰਕਾਰੀ ਕਰਮਚਾਰੀਆਂ ਲਈ ਚੰਗੀ ਖਬਰ ਹੈ। ਹੁਣ ਰਾਜ 'ਚ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਡ ਲਈ ਉਮਰ 60 ਤੋਂ 62 ਕਰ ਦਿੱਤੀ ਗਈ ਹੈ। ਸਰਕਾਰੀ ਕਰਮਚਾਰੀਆਂ ਦੀ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਦੀ ਵਿਵਸਥਾ ਕਾਰਨ ਸਮਾਨ ਵਰਗ ਦੇ ਕਰਮਚਾਰੀ ਪ੍ਰਮੋਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ, ਇਸ ਗੱਲ ਨੂੰ ਧਿਆਨ 'ਚ ਰੱਖਕੇ ਮੱਧ ਪ੍ਰਦੇਸ਼ ਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ।
ਭੋਪਾਲ 'ਚ ਇਕ ਪ੍ਰੋਗਰਾਮ 'ਚ ਚੌਹਾਨ ਨੇ ਕਿਹਾ ਕਿ ਰਾਜ ਸਰਕਾਰ ਨੇ ਸੀਨੀਅਰ ਦੇ ਮੁਤਾਬਕ ਮਿਲਣ ਵਾਲੀ ਪ੍ਰਮੋਸ਼ਨ ਦਾ ਲਾਭ ਹਰ ਕਰਮਚਾਰੀ ਨੂੰ ਮਿਲ ਸਕੇ, ਇਸ ਨੂੰ ਧਿਆਨ 'ਚ ਰੱਖਦੇ ਹੋਏ ਰਿਟਾਇਰਡ ਦੀ ਉਮਰ 'ਚ 2 ਸਾਲ ਦਾ ਵਾਧਾ ਕਰਨ ਦਾ ਫੈਸਲਾ ਲਿਆ ਹੈ। ਮੁੱਖਮੰਤਰੀ ਨੇ ਕਿਹਾ ਕਿ ਕਈ ਵਾਰ ਕਰਮਚਾਰੀ ਆਪਣੇ ਸੇਵਾ ਦੇ ਸਮੇਂ ਦੀ ਨਿਰਧਾਰਿਤ ਪ੍ਰਮੋਸ਼ਨ ਦਾ ਲਾਭ ਹਾਸਲ ਨਹੀਂ ਕਰ ਪਾਉਂਦੇ ਅਤੇ ਰਿਟਾਇਰਡ ਹੋ ਜਾਂਦੇ ਹਨ, ਇਸ ਲਈ ਅਜਿਹਾ ਕੀਤਾ ਗਿਆ ਹੈ।


ਸਰਕਾਰ ਨੇ ਤੈਅ ਕੀਤਾ ਹੈ ਕਿ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਹੱਕ ਮਿਲੇ ਅਤੇ ਇਸ ਲਈ ਰਿਟਾਇਰਡ ਦੀ ਉਮਰ 'ਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਚੌਹਾਨ ਨੇ ਰਾਜ 'ਚ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਦਾ ਸੰਕਲਪ ਇਕ ਵਾਰ ਫਿਰ ਦੋਹਰਾਇਆ ਅਤੇ ਕਿਹਾ ਕਿ ਬਦਮਾਸ਼ਾਂ ਨੂੰ ਕਿਸੇ ਵੀ ਕੀਮਤ 'ਚ ਬਖਸ਼ਿਆ ਨਹੀਂ ਜਾਵੇਗਾ।


Related News