ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ

Monday, Feb 20, 2023 - 11:29 AM (IST)

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਵਾਰਾ ਕੁੱਤਿਆਂ ਨੇ 6 ਸਾਲ ਦੇ ਮਾਸੂਮ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਇਕਲੌਤੇ ਪੁੱਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ 'ਚ ਕੋਹਰਾਮ ਮਚ ਗਿਆ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ। ਗ਼ਮਗੀਨ ਮਾਹੌਲ 'ਚ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮਾਸੂਮ ਨੂੰ ਨੋਚਣ ਤੋਂ ਪਹਿਲਾਂ ਕੁੱਤਿਆਂ ਨੇ ਇਕ ਬਛੜੇ ਦੀ ਜਾਨ ਲੈ ਲਈ। ਦੱਸ ਦੇਈਏ ਕਿ ਪਹਿਲਾਂ ਵੀ ਸਹਾਰਨਪੁਰ 'ਚ ਆਵਾਰਾ ਕੁੱਤੇ ਕਈ ਮਾਸੂਮਾਂ ਨੂੰ ਆਪਣਾ ਨਿਵਾਲਾ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ

ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਕਾਨਹਾ

ਇਹ ਘਟਨਾ ਗੰਗੋਹ ਥਾਣਾ ਖੇਤਰ ਦੇ ਪਿੰਡ ਬਿਲਾਸਪੁਰ 'ਚ ਵਾਪਰੀ, ਜਿੱਥੇ ਆਵਾਰਾ ਅਤੇ ਖੂੰਖਾਰ ਕੁੱਤਿਆਂ ਨੇ 6 ਸਾਲ ਦੇ ਬੱਚੇ ਨੂੰ ਨੋਚ ਕੇ ਮਾਰ ਦਿੱਤਾ। ਦਰਅਸਲ ਮਕਾਨ ਦੇ ਪਿੱਛੇ ਖੇਤ ਹਨ। ਉਨ੍ਹਾਂ ਦੇ ਖੇਤਾਂ 'ਚ ਦਾਖ਼ਲ ਹੋ ਕੇ 4-5 ਆਵਾਰਾ ਕੁੱਤਿਆਂ ਨੇ ਇਕ ਬਛੜੇ ਨੂੰ ਘੇਰ ਕੇ ਮਾਰ ਦਿੱਤਾ। ਇਸ ਦਰਮਿਆਨ 6 ਸਾਲਾ ਬੱਚਾ ਕਾਨਹਾ ਘਰ ਦੇ ਪਿਛਲੇ ਦਰਵਾਜ਼ੇ ਤੋਂ ਖੇਤਾਂ 'ਚ ਚੱਲਾ ਗਿਆ। ਕਾਨਹਾ ਉਸ ਪਾਸੇ ਵੱਲ ਚਲਾ ਗਿਆ, ਜਿੱਥੇ ਬਛੜੇ ਨੂੰ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ... 

PunjabKesari

ਕਾਨਹਾ ਨੂੰ ਕੁੱਤਿਆਂ ਨੇ ਘੇਰਾ ਪਾ ਕੇ ਨੋਚਿਆ

ਪਿੰਡ ਵਾਸੀਆਂ ਨੇ ਦੱਸਿਆ ਕਿ ਉੱਥੇ ਪਹੁੰਚੇ ਕਾਨਹਾ ਨੂੰ ਵੀ ਕੁੱਤਿਆਂ ਨੇ ਘੇਰਾ ਪਾ ਲਿਆ ਅਤੇ ਉਸ ਦਾ ਮੂੰਹ ਅਤੇ ਪ੍ਰਾਈਵੇਟ ਪਾਰਟ ਨੋਚ ਲਿਆ। ਜਿਸ ਕਾਰਨ ਕਾਨਹਾ ਦੀ ਮੌਤ ਹੋ ਗਈ। ਕਾਨਹਾ ਘਰ ਤੋਂ ਕੁਝ ਦੂਰੀ 'ਤੇ ਮ੍ਰਿਤਕ ਹਾਲਤ 'ਚ ਮਿਲਿਆ ਅਤੇ ਕੁੱਤਿਆਂ ਨੇ ਉਸ ਨੂੰ ਘੇਰਿਆ ਹੋਇਆ ਸੀ।

ਇਹ ਵੀ ਪੜ੍ਹੋ- ਘੋਰ ਕਲਯੁੱਗ; ਜਾਇਦਾਦ ਖ਼ਾਤਰ ਸਹੁਰੇ ਨੇ ਕੁਹਾੜੀ ਨਾਲ ਵੱਢੀ ਵਿਧਵਾ ਨੂੰਹ

PunjabKesari

ਪਿੰਡ ਵਾਸੀਆਂ ਨੇ ਕੁੱਤਿਆਂ ਨੂੰ ਡੰਡਿਆਂ ਨਾਲ ਮਾਰਿਆ

ਪਿੰਡ 'ਚ ਮਾਸੂਮ ਬੱਚੇ ਨੂੰ ਕੁੱਤਿਆਂ ਵਲੋਂ ਨੋਚ-ਨੋਚ ਕੇ ਮਾਰ ਦਿੱਤੇ ਜਾਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ 'ਚ ਰੋਹ ਹੈ। ਉਨ੍ਹਾਂ ਡੰਡਿਆਂ ਨਾਲ ਇਕ-ਇਕ ਕੁੱਤੇ ਨੂੰ ਮੌਕੇ 'ਤੇ ਹੀ ਮਾਰ ਦਿੱਤਾ, ਜਦਕਿ ਕੁਝ ਮੌਕੇ ਤੋਂ ਦੌੜ ਗਏ। ਮਾਸੂਮ ਦੀ ਮੌਤ ਨਾਲ ਪਰਿਵਾਰ ਵਿਚ ਕੋਹਰਾਮ ਮਚਿਆ ਹੋਇਆ ਹੈ।

ਇਹ ਵੀ ਪੜ੍ਹੋ- ਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ

PunjabKesari

SDM ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਕਰਨ ਦਾ ਦਿੱਤਾ ਭਰੋਸਾ 

ਸੂਚਨਾ ਮਿਲਦਿਆਂ ਹੀ ਸਬ ਡਿਵੀਜਨਲ ਮੈਜਿਸਟ੍ਰੇਟ (SDM) ਨਕੁੜ ਰਮਿਆ ਆਰ ਅਤੇ ਤਹਿਸੀਲਦਾਰ ਦੇਵੇਂਦਰ ਸ਼ਰਮਾ ਅਤੇ ਪੁਲਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਪਿੰਡ ਪੁੱਜੇ। ਪਿੰਡ ਵਾਸੀਆਂ ਨੇ ਗੁੱਸਾ ਜ਼ਾਹਰ ਕਰਦਿਆਂ ਦੱਸਿਆ ਕਿ ਆਵਾਰਾ ਕੁੱਤਿਆਂ ਕਾਰਨ ਇਲਾਕੇ 'ਚ ਅਜਿਹੇ ਦਰਦਨਾਕ ਮਾਮਲੇ ਕਈ ਵਾਰ ਵਾਪਰ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। SDM ਨੇ ਜੰਗਲਾਤ ਵਿਭਾਗ ਨਾਲ ਤਾਲਮੇਲ ਕਰਕੇ ਆਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ।


Tanu

Content Editor

Related News