ਅਸਮ : ਗੁਹਾਟੀ 'ਚ ਮਾਲ ਦੇ ਬਾਹਰ ਹੋਇਆ ਧਮਾਕਾ, 12 ਜ਼ਖਮੀ

05/15/2019 9:59:08 PM

ਗੁਹਾਟੀ — ਅਸਮ ਦੇ ਗੁਹਾਟੀ 'ਚ ਜੂ ਰੋਡ ਸਥਿਤ ਇਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋ ਗਿਆ। ਹਾਦਸੇ 'ਚ 12 ਲੋਕ ਜ਼ਖਮੀ ਹੋਏ ਹਨ। ਪੁਲਸ ਹਾਦਸੇ ਵਾਲੀ 'ਤੇ ਪਹੁੰਚ ਗਈ ਹੈ ਤੇ ਜ਼ਖਮੀ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਜਾ ਰਿਹਾ ਹੈ।
ਪੁਲਸ ਕਮਿਸ਼ਨਰ ਦੀਪਕ ਕੁਮਾਰ ਨੇ ਦੱਸਿਆ ਕਿ ਗ੍ਰੇਨੇਡ ਹਮਲਾ ਰਾਤ 8 ਵਜੇ ਹੋਇਆ, ਜਿਸ 'ਚ 12 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Inder Prajapati

Content Editor

Related News