ਸਿਲੰਡਰ ਫਟਣ ਨਾਲ ਹੋਇਆ ਜ਼ੋਰਦਾਰ ਧਮਾਕਾ! ਨੌਜਵਾਨ ਦੀ ਹੋਈ ਦਰਦਨਾਕ ਮੌਤ

Saturday, Mar 30, 2024 - 11:05 AM (IST)

ਸਿਲੰਡਰ ਫਟਣ ਨਾਲ ਹੋਇਆ ਜ਼ੋਰਦਾਰ ਧਮਾਕਾ! ਨੌਜਵਾਨ ਦੀ ਹੋਈ ਦਰਦਨਾਕ ਮੌਤ

ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਮਰ ਨਗਰ ’ਚ ਸਥਿਤ ਇਕ ਫੈਕਟਰੀ ’ਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਧਮਾਕੇ ਦੀ ਆਵਾਜ਼ ਪੂਰੇ ਇਲਾਕੇ ’ਚ ਸੁਣਾਈ ਦਿੱਤੀ ਹੈ, ਜਿਸ ਤੋਂ ਬਾਅਦ ਖੇਤਰ ’ਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਉਕਤ ਧਮਾਕੇ ’ਚ ਫੈਕਟਰੀ ’ਚ ਮੌਜੂਦ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮੌਕੇ ’ਤੇ ਮੌਜੂਦ ਥਾਣਾ ਫਗਵਾੜਾ ਦੀ ਪੁਲਸ ਮੁਤਾਬਕ ਫੈਕਟਰੀ ’ਚ ਧਮਾਕਾ ਉਸ ਸਮੇਂ ਹੋਇਆ ਜਦੋਂ ਨਾਈਟ੍ਰੋਜਨ ਗੈਸ ਦੇ ਵੱਡੇ ਸਿਲੰਡਰ ’ਚੋਂ ਛੋਟੇ ਸਿਲੰਡਰ ’ਚ ਗੈਸ ਭਰੀ ਜਾ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਸਿਆਸੀ ਉਲਟਫੇਰ ਕਰੇਗੀ ਭਾਜਪਾ! 2-3 ਸੰਸਦ ਮੈਂਬਰਾਂ ਤੇ ਵੱਡੇ ਆਗੂਆਂ ਨਾਲ ਚੱਲ ਰਹੀ ਗੁਪਤ ਗੱਲਬਾਤ

ਪੁਲਸ ਮੁਤਾਬਕ ਇਸ ਦੌਰਾਨ ਸਿਲੰਡਰ ਫਟ ਗਿਆ ਅਤੇ ਮੌਕੇ ’ਤੇ ਗੈਸ ਭਰ ਰਹੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (ਉਮਰ ਕਰੀਬ 27 ਸਾਲ) ਵਾਸੀ ਪਿੰਡ ਖੋਥੜਾ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਸੀਟ ਲਈ ਭਾਜਪਾ ਤੇ ਅਕਾਲੀ ਆਗੂ CM ਮਾਨ ਦੇ ਸੰਪਰਕ 'ਚ! ਕੈਬਨਿਟ ਮੰਤਰੀ ਨੂੰ ਵੀ ਉਤਾਰ ਸਕਦੀ ਹੈ 'ਆਪ'

ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਦੇ ਡੀ. ਐੱਸ. ਪੀ. ਜਸਪ੍ਰੀਤ ਸਿੰਘ ਸਮੇਤ ਸਿਟੀ ਪੁਲਸ ਦੀ ਟੀਮ ਫੈਕਟਰੀ ’ਚ ਮੌਕੇ ’ਤੇ ਮੌਜੂਦ ਸੀ। ਪੁਲਸ ਫੈਕਟਰੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਧਮਾਕਾ ਕਿਵੇਂ ਅਤੇ ਕਿਉਂ ਹੋਇਆ ਹੈ। ਹਾਲਾਂਕਿ ਹਾਲੇ ਤੱਕ ਇਹੋ ਗੱਲ ਸਾਹਮਣੇ ਆਈ ਹੈ ਕਿ ਮਾਮਲਾ ਹਾਦਸੇ ਵਜੋਂ ਹੀ ਵਾਪਰੀਆ ਹੈ। ਪੁਲਸ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News