57 ਸਾਲਾ ਸ਼ਖ਼ਸ ਨੇ ਆਪਣਾ ਘਰ-ਜ਼ਮੀਨ ਵੇਚ ਕੇ ਪੜ੍ਹਾਏ 500 ਅਨਾਥ ਬੱਚੇ, ਹੁਣ 183 ਬਣੇ ਵਕੀਲ ਤੇ ਇੰਜੀਨੀਅਰ

Monday, Aug 19, 2024 - 06:21 PM (IST)

57 ਸਾਲਾ ਸ਼ਖ਼ਸ ਨੇ ਆਪਣਾ ਘਰ-ਜ਼ਮੀਨ ਵੇਚ ਕੇ ਪੜ੍ਹਾਏ 500 ਅਨਾਥ ਬੱਚੇ, ਹੁਣ 183 ਬਣੇ ਵਕੀਲ ਤੇ ਇੰਜੀਨੀਅਰ

ਨੈਸ਼ਨਲ ਡੈਸਕ : 57 ਸਾਲਾ ਬਲਰਾਮ ਕਰਨ 500 ਅਨਾਥ ਬੱਚਿਆਂ ਲਈ ਮਾਤਾ-ਪਿਤਾ ਦੀ ਭੂਮਿਕਾ ਨਿਭਾ ਰਿਹਾ ਹੈ। ਉਹ ਪਿਛਲੇ 30 ਸਾਲਾਂ ਤੋਂ ਇਨ੍ਹਾਂ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਇਸ ਲਈ ਉਹਨਾਂ ਨੇ ਆਪਣੀ ਦੁਕਾਨ, ਘਰ ਅਤੇ ਜ਼ਮੀਨ ਤੱਕ ਵੇਚ ਦਿੱਤੀ ਹੈ। ਪੈਸੇ ਦੀ ਘਾਟ ਹੋਣ ਕਾਰਨ ਉਹਨਾਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਤੋਂ ਮਦਦ ਵੀ ਮੰਗੀ। ਅੱਜ ਇਨ੍ਹਾਂ ਵਿੱਚੋਂ 183 ਬੱਚੇ ਆਤਮ ਨਿਰਭਰ ਬਣ ਚੁੱਕੇ ਹਨ। ਕੁਝ ਇੰਜੀਨੀਅਰ ਬਣ ਗਏ ਹਨ, ਕੁਝ ਵਕੀਲ ਅਤੇ ਕੁਝ ਨਰਸਾਂ।

ਇਹ ਵੀ ਪੜ੍ਹੋ ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ

ਦੱਸ ਦੇਈਏ ਕਿ ਬਲਰਾਮ ਕਰਨ ਦੀ ਇਹ ਪ੍ਰੇਰਨਾਦਾਇਕ ਕਹਾਣੀ 1995 ਵਿੱਚ ਸ਼ੁਰੂ ਹੋਈ ਸੀ, ਜਦੋਂ 27 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਹਿਲੇ ਅਨਾਥ ਬੱਚੇ ਨੂੰ ਆਪਣੇ ਘਰ ਲੈ ਆਏ। 2004 ਵਿਚ ਜਨਮਨੀ ਵਿਚ ਰਹਿਣ ਵਾਲੇ ਪ੍ਰਵਾਸੀ ਬੰਗਾਲੀ ਵਿਮਲ ਰਾਏ ਨੇ ਅਨਾਥ ਬੱਚਿਆਂ ਲਈ ਆਪਣੀ ਮਾਂ, ਪਿਤਾ ਅਤੇ ਭੈਣ ਦੇ ਨਾਮ 'ਤੇ 50 ਲੱਖ ਰੁਪਏ ਦੀ ਮਦਦ ਦਿੱਤੀ ਅਤੇ 3 ਇਮਾਰਤਾਂ ਬਣਾਉਣ ਲਈ ਕਿਹਾ। ਹੁਣ 20 ਵਿੱਘੇ ਜ਼ਮੀਨ 'ਤੇ ਪੂਰਾ ਆਸ਼ਰਮ ਹੈ। ਇਥੇ ਰਹਿਣ ਵਾਲੇ ਬੱਚੇ ਵੀ ਹੁਣ ਆਸ਼ਰਮ ਲਈ ਚੰਦਾ ਭੇਜਦੇ ਹਨ। ਇਸ ਤੋਂ ਇਲਾਵਾ ਬੀਰਭੂਮ ਅਤੇ ਬਰਦਵਾਨ ਵਿਚ ਵੀ ਉਹਨਾਂ ਨੇ ਆਸ਼ਰਮ ਸਥਾਪਿਤ ਹਨ।

ਇਹ ਵੀ ਪੜ੍ਹੋ ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ

ਬਲਰਾਮ ਕਰਨ ਦੱਸਦੇ ਹਨ ਕਿ ਇੱਕ ਦਿਨ ਜਦੋਂ ਉਹ ਕਿਤੇ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਇੱਕ 2-3 ਸਾਲ ਦਾ ਬੱਚਾ ਕੂੜੇਦਾਨ ਵਿਚੋਂ ਖਾਣਾ ਕੱਢ ਕੇ ਖਾ ਰਿਹਾ ਸੀ। ਇਹ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਚੁੱਕ ਕੇ ਆਪਣੇ ਘਰ ਲੈ ਆਏ। ਉਸ ਦੀਆਂ ਪਹਿਲਾਂ ਹੀ 3 ਧੀਆਂ ਅਤੇ ਇੱਕ ਪੁੱਤਰ ਸੀ। ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸੀ ਫਿਰ ਵੀ ਉਹ ਜਿੱਥੇ ਵੀ ਕਿਸੇ ਅਨਾਥ ਬੱਚੇ ਨੂੰ ਦੇਖਦੇ, ਉਸ਼ ਨੂੰ ਚੁੱਕ ਕੇ ਆਪਣੇ ਘਰ ਲੈ ਆਉਂਦੇ।ਬਲਰਾਮ ਨੇ ਤਸਕਰੀ ਦਾ ਸ਼ਿਕਾਰ ਹੋਈ ਇੱਕ ਗਰਭਵਤੀ ਕੁੜੀ ਨੂੰ ਵੀ ਆਪਣੀ ਨੂੰਹ ਬਣਾ ਲਿਆ।

ਇਹ ਵੀ ਪੜ੍ਹੋ ਜੇਠ ਨਾਲ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਵ-ਵਿਆਹੀ ਕੁੜੀ ਨਾਲ ਵਾਪਰੀ ਅਣਹੋਣੀ, ਹੋ ਗਿਆ ਕਤਲ

ਉਹ ਦੱਸਦੇ ਹਨ ਕਿ ਲੜਕੀ ਨੂੰ ਆਪਣੇ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਪਿਤਾ ਦੇ ਨਾਮ ਦੀ ਲੋੜ ਸੀ। ਇਸ ਲਈ ਉਹਨਾਂ ਨੇ 2020 ਵਿੱਚ ਉਸਦਾ ਵਿਆਹ ਆਪਣੇ ਬੇਟੇ ਨਾਲ ਕਰਵਾ ਦਿੱਤਾ। ਅੱਜ ਉਸ ਦਾ ਪੋਤਾ ਛੇ ਸਾਲ ਦਾ ਹੋ ਚੁੱਕਾ ਹੈ। ਬਲਰਾਮ ਨੇ ਆਸ਼ਰਮ ਵਿਚ ਪਾਲੀਆਂ 49 ਕੁੜੀਆਂ ਦਾ ਕੰਨੀਆਦਾਨ ਪਿਤਾ ਦੀ ਤਰ੍ਹਾਂ ਕੀਤਾ ਹੈ। ਇਹ ਆਸ਼ਰਮ ਹੀ ਉਹਨਾਂ ਦਾ ਪੇਕਾ ਘਰ ਬਣ ਗਿਆ ਹੈ। ਬਿਹਾਰ ਦੀ ਰਹਿਣ ਵਾਲੀ ਸ਼ੀਤਲ ਅਤੇ ਰਾਧੀ ਯਾਦਵ, ਜੋ 4 ਅਤੇ 3 ਸਾਲ ਦੀ ਉਮਰ ਤੋਂ ਇੱਥੇ ਰਹਿ ਰਹੇ ਸਨ, ਹੁਣ ਸਫਲ ਹੋ ਚੁੱਕੀਆਂ ਹਨ। ਸ਼ੀਤਲ ਦੀ ਛੋਟੀ ਭੈਣ ਕਲਕੱਤਾ ਹਾਈ ਕੋਰਟ ਵਿੱਚ ਵਕਾਲਤ ਕਰ ਰਹੀ ਹੈ, ਜਦੋਂ ਕਿ ਸ਼ੀਤਲ ਨੂੰ ਕੋਲਕਾਤਾ ਦੇ ਆਰਐੱਨ ਟੈਗੋਰ ਹਸਪਤਾਲ ਵਿੱਚ ਨੌਕਰੀ ਮਿਲੀ ਹੈ।

ਇਹ ਵੀ ਪੜ੍ਹੋ ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News