ਪਿੰਡ ''ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ
Thursday, Mar 12, 2026 - 12:52 PM (IST)
ਅਹਿਲਿਆਨਗਰ (ਮਹਾਰਾਸ਼ਟਰ): ਔਰਤਾਂ ਦੇ ਸਨਮਾਨ ਨੂੰ ਲੈ ਕੇ ਮਹਾਰਾਸ਼ਟਰ ਦੇ ਅਹਿਲਿਆਨਗਰ ਜ਼ਿਲ੍ਹੇ ਦੇ ਪਿੰਡ ਕੋਲਗਾਂਵ ਨੇ ਇੱਕ ਮਿਸਾਲੀ ਫੈਸਲਾ ਲਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਦੀ ਮਾਂ ਜਾਂ ਭੈਣ ਨੂੰ ਲੈ ਕੇ ਗਾਲੀ-ਗਲੋਚ ਕਰਦਾ ਪਾਇਆ ਗਿਆ, ਤਾਂ ਉਸ ਨੂੰ 500 ਰੁਪਏ ਜੁਰਮਾਨਾ ਭਰਨਾ ਪਵੇਗਾ। ਇਹ ਫੈਸਲਾ ਐਤਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਰੱਖੀ ਗਈ ਗ੍ਰਾਮ ਸਭਾ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ।
ਇਹ ਵੀ ਪੜ੍ਹੋ - ਮੁੜ ਮਹਿੰਗਾ ਹੋਇਆ LPG ਸਿਲੰਡਰ, 1000 ਤੋਂ ਪਾਰ ਹੋਈ ਕੀਮਤ, ਮਚੀ ਹਾਹਾਕਾਰ
ਔਰਤਾਂ ਨੇ ਖੁਦ ਚੁੱਕੀ ਆਵਾਜ਼
ਇਸ ਮੁਹਿੰਮ ਦੀ ਸ਼ੁਰੂਆਤ ਸੈਲਫ ਹੈਲਪ ਗਰੁੱਪ ਦੀ ਮੈਂਬਰ ਪੂਜਾ ਜਗਤਾਪ ਦੇ ਸੁਝਾਅ ਨਾਲ ਹੋਈ। ਉਨ੍ਹਾਂ ਸਭਾ ਵਿੱਚ ਕਿਹਾ ਕਿ ਅੱਜ-ਕੱਲ੍ਹ ਕਿਸੇ ਨੂੰ ਅਪਮਾਨਿਤ ਕਰਨ ਲਈ ਮਾਂ-ਭੈਣ ਦੇ ਨਾਂ 'ਤੇ ਗਾਲ੍ਹਾਂ ਕੱਢਣਾ ਆਮ ਗੱਲ ਹੋ ਗਈ ਹੈ, ਜੋ ਕਿ ਬੇਹੱਦ ਸ਼ਰਮਨਾਕ ਹੈ। ਇਸ ਸੁਝਾਅ 'ਤੇ ਲੰਬੀ ਚਰਚਾ ਤੋਂ ਬਾਅਦ ਪੰਚਾਇਤ ਨੇ ਇਸ ਨੂੰ ਕਾਨੂੰਨ ਵਜੋਂ ਲਾਗੂ ਕਰ ਦਿੱਤਾ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਸਬੂਤ ਹੋਣਾ ਲਾਜ਼ਮੀ: ਸਰਪੰਚ
ਪਿੰਡ ਦੇ ਸਰਪੰਚ ਪੁਰਸ਼ੋਤਮ ਲਗਦ ਨੇ ਸਪੱਸ਼ਟ ਕੀਤਾ ਕਿ ਇਸ ਨਿਯਮ ਦੀ ਦੁਰਵਰਤੋਂ ਰੋਕਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਸ਼ਰਤਾਂ ਦੇ ਮੁਤਾਬਕ ਕਿਸੇ ਸ਼ਖ਼ਸ ਨੂੰ ਜੁਰਮਾਨਾ ਤਾਂ ਹੀ ਲੱਗੇਗਾ ਜੇਕਰ ਸ਼ਿਕਾਇਤਕਰਤਾ ਕੋਲ ਕੋਈ ਡਿਜੀਟਲ ਸਬੂਤ ਹੋਵੇਗਾ। ਯਾਨੀ ਕਿ ਵੀਡੀਓ ਜਾਂ ਆਡੀਓ ਰਿਕਾਰਡਿੰਗ ਦੇ ਰੂਪ ਵਿੱਚ ਸਬੂਤ ਹੋਣਾ ਬਹੁਤ ਜ਼ਰੂਰੀ ਹੈ। ਜੁਰਮਾਨੇ ਵਜੋਂ ਇਕੱਠੀ ਹੋਈ ਰਾਸ਼ੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਖਰਚਿਆ ਜਾਵੇਗਾ। ਦੱਸ ਦੇਈਏ ਕਿ ਸਿਰਫ਼ ਗਾਲੀ-ਗਲੋਚ ਹੀ ਨਹੀਂ, ਪਿੰਡ ਨੂੰ ਆਦਰਸ਼ ਬਣਾਉਣ ਲਈ ਕੁਝ ਹੋਰ ਅਹਿਮ ਫੈਸਲੇ ਵੀ ਲਏ ਗਏ ਹਨ। ਜੇਕਰ ਕੋਈ ਆਪਣੇ ਘਰ ਜਾਂ ਦੁਕਾਨ ਦੇ ਬਾਹਰ ਗੰਦਗੀ ਫੈਲਾਉਂਦਾ ਹੈ, ਤਾਂ ਫੋਟੋ ਸਬੂਤ ਦੇ ਆਧਾਰ 'ਤੇ 100 ਰੁਪਏ ਜੁਰਮਾਨਾ ਲੱਗੇਗਾ।
ਇਹ ਵੀ ਪੜ੍ਹੋ - '90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ ਲੱਗੀ ਮੌਜ!
ਪਿਛਲੇ ਇੱਕ ਸਾਲ ਤੋਂ ਪਿੰਡ ਵਿੱਚ ਨਿਯਮ ਹੈ ਕਿ ਰੋਜ਼ਾਨਾ ਸ਼ਾਮ 7 ਤੋਂ 9 ਵਜੇ ਤੱਕ ਬੱਚੇ ਸਿਰਫ਼ ਪੜ੍ਹਾਈ ਕਰਨਗੇ। ਇਸ ਦੌਰਾਨ ਪੂਰੇ ਪਿੰਡ ਵਿੱਚ ਟੀਵੀ ਅਤੇ ਮੋਬਾਈਲ ਦੀ ਵਰਤੋਂ 'ਤੇ ਪਾਬੰਦੀ ਰਹਿੰਦੀ ਹੈ, ਜਿਸ ਦਾ ਪਾਲਣ ਮਾਪੇ ਵੀ ਕਰਦੇ ਹਨ। ਲਗਭਗ 9 ਹਜ਼ਾਰ ਦੀ ਆਬਾਦੀ ਵਾਲੇ ਇਸ ਖੇਤੀ ਪ੍ਰਧਾਨ ਪਿੰਡ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ। ਪੰਚਾਇਤ ਦਾ ਮੰਨਣਾ ਹੈ ਕਿ ਇਨ੍ਹਾਂ ਨਿਯਮਾਂ ਨਾਲ ਪਿੰਡ ਵਿੱਚ ਆਪਸੀ ਸਨਮਾਨ ਅਤੇ ਅਨੁਸ਼ਾਸਨ ਵਧੇਗਾ। ਕੋਲਗਾਂਵ ਦੀ ਇਸ ਪਹਿਲ ਦੀ ਚਰਚਾ ਹੁਣ ਪੂਰੇ ਦੇਸ਼ ਵਿੱਚ ਹੋ ਰਹੀ ਹੈ।
ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
