ਬੈਂਗਲੁਰੂ ’ਚ ATM ਤੋਂ ਕੈਸ਼ ਗਾਇਬ! 500 ਰੁਪਏ ਦਾ ਨੋਟ ਮਿਲਣਾ ਹੋਇਆ ਦੁਰਲੱਭ
Thursday, Feb 26, 2026 - 03:20 PM (IST)
ਬਿਜ਼ਨੈੱਸ ਡੈਸਕ - ਸਾਈਬਰ ਸਿਟੀ ਬੈਂਗਲੁਰੂ ’ਚ ਲੱਗੇ ਏ. ਟੀ. ਐੱਮ. ਤੋਂ ਕੈਸ਼ ਲੱਗਭਗ ਗਾਇਬ ਹੈ। ਲੋਕ ਇਕ ਏ. ਟੀ. ਐੱਮ. ਤੋਂ ਦੂਜੇ ਏ. ਟੀ. ਐੱਮ. ’ਤੇ ਭਟਕ ਰਹੇ ਹਨ, ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੈਸ਼ ਨਹੀਂ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਏ. ਟੀ. ਐੱਮ. ’ਚ 500 ਰੁਪਏ ਦਾ ਨੋਟ ਵੀ ਮਿਲਣਾ ਦੁਰਲੱਭ ਹੋ ਗਿਆ ਹੈ।
ਇਹ ਵੀ ਪੜ੍ਹੋ : Gold ਖ਼ਰੀਦਣ-ਵੇਚਣ ਤੋਂ ਲੈ ਕੇ ਗਿਫਟ ਮਿਲਣ ਤੱਕ ਦੇ ਬਦਲ ਗਏ ਨਿਯਮ, ਦੇਣਾ ਪਵੇਗਾ ਭਾਰੀ ਟੈਕਸ
ਇਕ ਮੀਡੀਆ ਚੈਨਲ ਅਨੁਸਾਰ ਬੈਂਕਾਂ ’ਚ ਕੈਸ਼ ਦੀ ਮੰਗ ਵਧ ਗਈ ਹੈ, ਜਿਸ ਨਾਲ ਕੈਸ਼ ਦੀ ਕਮੀ ਹੈ। ਇਸ ਕਾਰਨ ਏ. ਟੀ. ਐੱਮ. ’ਚ ਵੀ ਨੋਟ ਨਹੀਂ ਭਰੇ ਜਾ ਰਹੇ। ਦਰਅਸਲ, ਇਨ੍ਹੀਂ ਦਿਨੀਂ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਕੈਸ਼ ਦੀ ਕਮੀ ਨਾਲ ਜੂਝ ਰਹੇ ਹਨ। ਅਜਿਹਾ ਨਹੀਂ ਹੈ ਕਿ ਉਨ੍ਹਾਂ ਕੋਲ ਕੈਸ਼ ਨਹੀਂ ਆ ਰਿਹਾ। ਦਰਅਸਲ, ਬੈਂਕਾਂ ’ਚ ਕੈਸ਼ ਦੀ ਡਿਮਾਂਡ ਅਚਾਨਕ ਵਧ ਗਈ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਖਾਤਿਆਂ ਤੋਂ ਨਕਦੀ ਦੀ ਨਿਕਾਸੀ ਵਧੀ
ਬੈਂਕਰਾਂ ਮੁਤਾਬਕ ਬੈਂਕਾਂ ’ਚ ਕਰੰਟ ਅਤੇ ਓਵਰਡਰਾਫਟ ਖਾਤਿਆਂ ਤੋਂ ਨਕਦੀ ਦੀ ਨਿਕਾਸੀ ਵਧ ਗਈ ਹੈ। ਕੰਸਟ੍ਰਕਸ਼ਨ, ਪ੍ਰਾਪਰਟੀ ਡਿਵੈਲਪਮੈਂਟ ਅਤੇ ਸਰਕਾਰੀ ਸਿਵਿਕ ਪ੍ਰਾਜੈਕਟ ’ਚ ਬਿਜ਼ਨੈੱਸ ਅਤੇ ਠੇਕੇਦਾਰਾਂ ਲਈ ਨਕਦੀ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਸੈਕਟਰਾਂ ’ਚ ਤਨਖਾਹ ਦਾ ਭੁਗਤਾਨ ਨਕਦ ’ਚ ਕੀਤਾ ਜਾਂਦਾ ਹੈ। ਇਸ ਕਾਰਨ ਇਹ ਲੋਕ ਵੱਡੀ ਮਾਤਰਾ ’ਚ ਕੈਸ਼ ਕੱਢ ਰਹੇ ਹਨ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਆਮ ਤੌਰ ’ਤੇ ਵੱਡੀ ਮਾਤਰਾ ’ਚ ਨਕਦੀ ਨਿਕਾਸੀ ਕੁਝ ਹੀ ਦਿਨਾਂ ’ਚ ਬੈਂਕਿੰਗ ਸਿਸਟਮ ’ਚ ਵਾਪਸ ਆ ਜਾਂਦੀ ਹੈ ਪਰ ਬੈਂਕਰਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਹਫ਼ਤਿਆਂ ’ਚ ਇਹ ਚੱਕਰ ਮੱਠਾ ਹੁੰਦਾ ਦਿਸ ਰਿਹਾ ਹੈ। ਭਾਵ ਬੈਂਕਾਂ ਤੋਂ ਜਿੰਨੀ ਨਕਦੀ ਜਾ ਰਹੀ ਹੈ, ਓਨੀ ਵਾਪਸ ਨਹੀਂ ਆ ਰਹੀ।
ਇਹ ਵੀ ਪੜ੍ਹੋ : Gold-Silver 'ਤੇ ਹੈਰਾਨ ਕਰਨ ਵਾਲੀ ਰਿਪੋਰਟ: ਨਵਾਂ ਰਿਕਾਰਡ ਬਣਾ ਸਕਦੀਆਂ ਹਨ ਕੀਮਤਾਂ...ਅਤੇ ਫਿਰ ਆਵੇਗੀ
ਕਿਤੇ ਚੋਣਾਂ ਤਾਂ ਨਹੀਂ ਕਾਰਨ?
ਬੈਂਗਲੁਰੂ ’ਚ ਕੁਝ ਸਮੇਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਨਾਲ ਹੀ ਅਗਲੇ ਕੁਝ ਮਹੀਨਿਆਂ ’ਚ ਗੁਆਂਢੀ ਸੂਬਿਆਂ ਕੇਰਲ ਅਤੇ ਤਾਮਿਲਨਾਡੂ ਸਮੇਤ ਕਈ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ’ਚ ਬੈਂਕਾਂ ’ਚ ਕੈਸ਼ ਦੀ ਕਮੀ ਨੂੰ ਇਨ੍ਹਾਂ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਕਾਰਨ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਨੇ ਚੋਣ ਸਬੰਧੀ ਖਰਚਿਆਂ ਲਈ ਫੰਡ ਜੋੜਣਾ ਸ਼ੁਰੂ ਕਰ ਦਿੱਤਾ ਹੋਵੇਗਾ। ਅਜਿਹੇ ’ਚ ਸ਼ਹਿਰ ’ਚ ਕੈਸ਼ ਦੀ ਕਮੀ ਹੋ ਗਈ ਹੈ।
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਡਿਜੀਟਲ ਬੈਂਕਿੰਗ ਦੀ ਸਲਾਹ
ਅਧਿਕਾਰੀਆਂ ਨੇ ਦੱਸਿਆ ਕਿ 500 ਰੁਪਏ ਦੇ ਨੋਟ, ਜੋ ਰੋਜ਼ਾਨਾ ਦੇ ਲੈਣ-ਦੇਣ ਦੀ ਰੀੜ੍ਹ ਦੀ ਹੱਡੀ ਹਨ, ਵਿਸ਼ੇਸ਼ ਤੌਰ ’ਤੇ ਗਾਇਬ ਹੋ ਗਏ ਹਨ। ਬੈਂਕ ਏ. ਟੀ. ਐੱਮ. ’ਚ ਨਕਦੀ ਭਰਨ ਨੂੰ ਪਹਿਲ ਦੇ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉੱਥੇ ਹੀ, ਬੈਂਕ ਬ੍ਰਾਂਚ ’ਚ ਕੈਸ਼ ਦੀ ਉਪਲਬਧਤਾ ਅਜੇ ਵੀ ਸੀਮਤ ਹੈ। ਬੈਂਕਰਾਂ ਨੇ ਕਿਹਾ ਕਿ ਉਨ੍ਹਾਂ ਨੇ ਕੈਸ਼ ਦੀ ਇਸ ਪਰੇਸ਼ਾਨੀ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਹੈ ਅਤੇ ਬੈਂਕਾਂ ਨੇ ਸੰਕਟ ਤੋਂ ਉਭਰਨ ਲਈ ਭਾਰਤੀ ਰਿਜ਼ਰਵ ਬੈਂਕ ਤੋਂ ਮਦਦ ਮੰਗੀ ਹੈ। ਉੱਥੇ ਹੀ, ਬੈਂਕਾਂ ਨੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਡਿਜੀਟਲ ਬੈਂਕਿੰਗ ਦੀ ਵਰਤੋਂ ਜ਼ਿਆਦਾ ਕਰਨ ਤਾਂ ਜੋ ਕੈਸ਼ ਦੀ ਕਮੀ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
