ਅਨਾਥ ਬੱਚੀ ਦੇ ਵਿਆਹ ਦੀ ਸਿੱਖਸ ਆਫ਼ ਅਮੈਰਿਕਾ ਨੇ ਚੁੱਕੀ  ਜ਼ਿੰਮੇਵਾਰੀ, ਦਿੱਤਾ 21,000 ਰੁਪਏ ਸਗਨ

Sunday, Mar 08, 2026 - 05:15 PM (IST)

ਅਨਾਥ ਬੱਚੀ ਦੇ ਵਿਆਹ ਦੀ ਸਿੱਖਸ ਆਫ਼ ਅਮੈਰਿਕਾ ਨੇ ਚੁੱਕੀ  ਜ਼ਿੰਮੇਵਾਰੀ, ਦਿੱਤਾ 21,000 ਰੁਪਏ ਸਗਨ

ਵਾਸ਼ਿੰਗਟਨ (ਰਾਜ ਗੋਗਨਾ )- ਪੰਜਾਬ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਸੰਸਥਾ ਸਿੱਖਸ ਆਫ਼ ਅਮੇਰਿਕਾ ਵੱਲੋਂ ਇੱਕ ਗਰੀਬ ਅਤੇ ਅਨਾਥ ਬੱਚੀ ਦੇ ਵਿਆਹ ਵਿੱਚ ਮਦਦ ਦਾ ਹੱਥ ਵਧਾਇਆ ਗਿਆ। ਇਸ ਬੱਚੀ ਦੇ ਨਾ ਮਾਂ ਹੈ ਤੇ ਨਾ ਹੀ ਪਿਉ, ਉਸ ਨੂੰ ਉਸਦੇ ਚਾਚੇ-ਤਾਏ ਨੇ ਪਾਲ ਕੇ ਵੱਡਾ ਕੀਤਾ ਹੈ। ਪਰਿਵਾਰ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੋਣ ਕਰਕੇ ਵਿਆਹ ਦੇ ਖਰਚੇ ਪੂਰੇ ਕਰਨਾ ਉਹਨਾਂ ਲਈ ਮੁਸ਼ਕਿਲ ਸੀ। 

ਇਸ ਸਥਿਤੀ ਨੂੰ ਵੇਖਦਿਆਂ ਸਿੱਖਸ ਆਫ਼ ਅਮੇਰਿਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ ਵੱਲੋਂ ਇਸ ਬੱਚੀ ਦੀ ਮਦਦ ਲਈ ਅੱਗੇ ਆ ਕੇ ਚਾਹ-ਪਾਣੀ ਅਤੇ ਬਰਾਤੀਆਂ ਦੀ  ਸੇਵਾ ਦਾ ਸਾਰਾ ਖਰਚਾ ਆਪਣੇ ਸਿਰ ਲਿਆ ਗਿਆ।ਇਸ ਦੇ ਨਾਲ ਹੀ ਸੰਸਥਾ ਵੱਲੋਂ ਬੱਚੀ ਨੂੰ 21,000 ਰੁਪਏ ਦਾ ਸਗਨ ਵੀ ਦਿੱਤਾ ਗਿਆ ਤਾਂ ਜੋ ਉਸਦੇ ਵਿਆਹ ਦੇ ਸਮਾਗਮ ਵਿੱਚ ਸਹਾਇਤਾ ਹੋ ਸਕੇ।ਇਸ ਮੌਕੇ ’ਤੇ ਇਲਾਕੇ ਦੇ ਲੋਕਾਂ ਨੇ ਸਿੱਖਸ ਆਫ ਅਮੇਰਿਕਾ ਨਾਂ ਦੀ ਇਸ ਸਮਾਜ ਸੇਵੀ ਸੰਸਥਾ ਦੀ ਇਸ ਮਨੁੱਖਤਾ ਭਰੀ ਸੇਵਾ ਦੀ ਕਦਰ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਲਈ ਪ੍ਰੇਰਣਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News