55 ਸਾਲਾਂ ਗਿਟਾਰ ਟੀਚਰ ਨੇ ਕੀਤਾ ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ
Monday, Feb 17, 2020 - 09:17 PM (IST)

ਮੁੰਬਈ - ਪੁਲਸ ਨੇ ਇਕ ਨਾਬਾਲਗ ਵਿਦਿਆਰਥਣ ਦੇ ਜਬਰ-ਜਨਾਹ ਦੇ ਦੋਸ਼ ਵਿਚ 55 ਸਾਲਾਂ ਗਿਟਾਰ ਟੀਚਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਭਾਰਤ ਪੰਚਾਲ ਉਰਫ ਰਾਜੂ ਨੇ ਅੰਧੇਰੀ ਸਥਿਤ ਆਪਣੇ ਘਰ 'ਚ ਲੜਕੀ ਨੂੰ ਸੰਗੀਤ ਸਿਖਾਉਮ ਦੇ ਦੌਰਾਨ ਸਾਲ 2007-2009 ਦੇ ਵਿਚਕਾਰ 3 ਸਾਲਾਂ ਤੱਕ ਉਸ ਦਾ ਯੌਨ ਸ਼ੋਸਣ ਕੀਤਾ। ਜਿਸ ਸਮੇਂ ਉਸ ਨੇ ਲੜਕੀ ਦਾ ਯੌਨ ਸੋਸ਼ਣ ਕਰਨਾ ਸ਼ੁਰੂ ਕੀਤਾ ਉਸ ਸਮੇ ਉਸ ਦੀ ਉਮਰ 9 ਸਾਲ ਸੀ। ਉਸ ਤੋ ਬਾਅਦ 12 ਸਾਲ ਦੀ ਉਮਰ ਵਿਚ ਹਾਈ-ਐਜੂਕੇਸ਼ਨ ਲਈ ਉਹ ਅਮਰੀਕਾ ਚਲੀ ਗਈ ਸੀ। ਹੁਣ ਅਮਰੀਕਾ ਦੇ ਕਾਲਜ ਵਿਚ ਪੜ੍ਹ ਰਹੀ ਪੀੜਤ ਲੜਕੀ ਐਤਵਾਰ ਨੂੰ ਇਥੇ ਪਹੁਚੀ ਅਤੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਾਇਆ ਗਿਆ। ਉਸ ਦਾ ਬਿਆਨ ਦਰਜ ਕਰੋ ਤੋ ਬਾਅਦ ਓਸ਼ੀਵਾਰਾ ਪੁਲਸ ਨੇ ਉਸ ਟੀਚਰ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਗਿਟਾਰ ਸਿਖਾਉਣ ਦੌਰਾਨ ਦੋਸ਼ੀ ਨੇ ਉਸ ਦਾ ਯੌਨ ਸੋਸ਼ਣ ਕਰਨ ਦੇ ਨਾਲ ਹੀ ਮਾੜੀ ਸ਼ਬਦਾਵਲੀ ਦੀ ਵਰਤੋ ਵੀ ਕੀਤੀ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਦੋਸ਼ੀ ਨੇ ਹੋਰ ਵਿਦਿਆਰਥਣਾਂ ਨਾਲ ਵੀ ਅਜਿਹਾ ਤਾਂ ਨਹੀਂ ਕੀਤਾ।