ਕਸ਼ਮੀਰ : ਫੌਜ ''ਚ ਭਰਤੀ ਲਈ 40 ਹਜ਼ਾਰ ਨੌਜਵਾਨ ਦਿਖਾ ਰਹੇ ਨੇ ਦਮ-ਖਮ

Sunday, Nov 03, 2019 - 04:07 PM (IST)

ਜੰਮੂ (ਵਾਰਤਾ)— ਫੌਜ ਵਿਚ ਭਰਤੀ ਹੋਣ ਲਈ ਕਸ਼ਮੀਰ 'ਚ ਨੌਜਵਾਨਾਂ ਦਾ ਉਤਸ਼ਾਹ ਦੇਖਦੇ ਹੀ ਬਣ ਰਿਹਾ ਹੈ। ਪ੍ਰਦੇਸ਼ ਦੇ 3 ਜ਼ਿਲਿਆਂ ਵਿਚ ਲੱਗਭਗ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਫੌਜ ਵਿਚ ਭਰਤੀ ਹੋਣ ਦੀ ਅਰਜ਼ੀ ਦੇ ਕੇ ਆਪਣੇ ਉਤਸ਼ਾਹ ਦਾ ਪਰਿਚੈ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ 'ਚ ਚੱਲ ਰਹੀ ਫੌਜ ਦੀ ਭਰਤੀ ਲਈ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਫੌਜ ਵਿਚ ਭਰਤੀ ਲਈ ਪਹਿਲੇ ਦਿਨ ਐਤਵਾਰ ਨੂੰ ਕਰੀਬ 3,000 ਨੌਜਵਾਨ ਸਰੀਰਕ ਪਰੀਖਣ 'ਚ ਸ਼ਾਮਲ ਹੋਏ। ਫੌਜ ਵਲੋਂ ਭਰਤੀ ਲਈ ਸਾਂਬਾ ਦੇ ਨਾਲ-ਨਾਲ ਜੰਮੂ ਅਤੇ ਕਠੁਆ ਜ਼ਿਲਿਆਂ ਵਿਚ ਵੀ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। 

3 ਨਵੰਬਰ ਤੋਂ 12 ਨਵੰਬਰ ਵਿਚਾਲੇ ਚੱਲਣ ਵਾਲੀ ਇਸ ਭਰਤੀ ਦੇ ਸਫਲ ਆਯੋਜਨ ਵਿਚ ਫੌਜ, ਜ਼ਿਲਾ ਪੁਲਸ ਅਤੇ ਪ੍ਰਸ਼ਾਸਨ ਜੁਟਿਆ ਹੋਇਆ ਹੈ। ਇਸ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ 'ਚ ਵੀ ਫੌਜ ਨੂੰ ਲੈ ਕੇ ਖਾਸਾ ਉਤਸ਼ਾਹ ਹੈ। ਓਧਰ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਦੇਵਿੰਦਰ ਆਨੰਦ ਨੇ ਕਿਹਾ ਕਿ ਭਰਤੀ 'ਚ ਨੌਜਵਾਨਾਂ ਦੀ ਵੱਡੀ ਭੀੜ ਸ਼ਾਮਲ ਹੋ ਰਹੀ ਹੈ ਅਤੇ ਤਿੰਨ ਜ਼ਿਲਿਆਂ ਵਿਚ 44,000 ਨੌਜਵਾਨ ਰਜਿਸਟਰਡ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਵਿਚ ਪੂਰੀ ਪਾਰਦਰਸ਼ਤਾ ਹੈ ਅਤੇ ਕੰਪਿਊਟਰ ਰਾਈਜ਼ਡ ਹਰ ਚੀਜ਼ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਭਰਤੀ ਪ੍ਰਕਿਰਿਆ 'ਚ ਆਖਰੀ ਚੋਣ ਸਿਰਫ ਸਰੀਰਕ, ਲਿਖਤੀ ਅਤੇ ਡਾਕਟਰੀ ਪਰੀਖਣਾਂ ਤੋਂ ਬਾਅਦ ਕੀਤੀ ਜਾਣੀ ਹੈ।


Tanu

Content Editor

Related News