40 ਹੋਰ ਮਜ਼ਦੂਰ ਸਪੈਸ਼ਲ ਟਰੇਨਾਂ ਭਟਕ ਗਈਆਂ ਰਸਤਾ, ਖਾਣੇ ਲਈ ਤਰਸੇ ਮਜ਼ਦੂਰ

Sunday, May 24, 2020 - 09:13 PM (IST)

ਨਵੀਂ ਦਿੱਲੀ - ਲਾਕਡਾਊਨ ਕਾਰਨ ਲੋਕ ਆਪਣੇ ਘਰਾਂ ਤੋਂ ਦੂਰ ਰਾਜਾਂ ਵਿਚ ਫਸੇ ਹੋਏ ਸਨ ਅਤੇ ਇਸੇ ਵਿਚਾਲੇ ਰੇਲਵੇ ਨੇ ਸੰਕਟਮੋਚਕ ਬਣ ਕੇ ਉਨ੍ਹਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਮਜ਼ਦੂਰ ਸਪੈਸ਼ਨ ਟਰੇਨਾਂ ਚਲਾਈਆਂ। ਇਨਾਂ ਟਰੇਨਾ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਲੱਖਾਂ ਪ੍ਰਵਾਸੀ ਮਜ਼ਦੂਰ ਇਨ੍ਹਾਂ ਵਿਚ ਆਪਣੇ ਘਰ ਵੀ ਪਹੁੰਚ ਚੁੱਕੇ ਹਨ ਪਰ ਇਸ ਵਿਚਾਲੇ ਇਕ ਮਜ਼ਦੂਰ ਟਰੇਨ ਮਹਾਰਾਸ਼ਟਰ ਦੇ ਵਸਈ ਤੋਂ ਯੂ. ਪੀ. ਦੇ ਗੋਰਖਪੁਰ ਲਈ ਚੱਲੀ ਅਤੇ ਓੜੀਸਾ ਦੇ ਰਾਓਰਕੇਲਾ ਪਹੁੰਚ ਗਈ। ਰੇਲਵੇ ਨੇ ਕਿਹਾ ਕਿ ਇਹ ਗਲਤੀ ਨਾਲ ਨਹੀਂ ਹੋਇਆ, ਬਲਕਿ ਰੂਟ ਵਿਅਸਤ ਹੋਣ ਕਾਰਨ ਅਜਿਹਾ ਕੀਤਾ ਗਿਆ। ਹੁਣ ਅਜਿਹੀ ਖਬਰ ਆ ਰਹੀ ਹੈ ਕਿ 1-2 ਨਹੀਂ ਬਲਕਿ ਕਰੀਬ 40 ਟਰੇਨਾਂ ਦਾ ਰਾਸਤਾ ਬਦਲਿਆ ਗਿਆ ਹੈ।

ਰੇਲਵੇ ਦੇ ਇਕ ਸੂਤਰ ਨੇ ਕਿਹਾ ਹੈ ਕਿ ਸਿਰਫ 23 ਮਈ ਨੂੰ ਹੀ ਕਈ ਟਰੇਨਾਂ ਦਾ ਰਸਤਾ ਬਦਲਿਆ ਗਿਆ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਟਰੇਨਾਂ ਦਾ ਰਸਤਾ ਬਦਲਿਆ ਹੈ। ਇਸੇ ਵਿਚਾਲੇ ਕੁਝ ਸੂਤਰਾਂ ਤੋਂ ਅਜਿਹੀ ਜਾਣਕਾਰੀ ਵੀ ਮਿਲ ਰਹੀ ਹੈ ਕਿ ਹੁਣ ਤੱਕ ਕਰੀਬ 40 ਟਰੇਨਾਂ ਦਾ ਰਸਤਾ ਬਦਲਿਆ ਜਾ ਚੁੱਕਿਆ ਹੈ। ਰੇਲਵੇ ਦਾ ਆਖਣਾ ਹੈ ਕਿ ਇਨਾਂ ਟਰੇਨਾਂ ਦਾ ਰੂਟ ਜਾਣ ਬੁਝ ਕੇ ਬਦਲਿਆ ਗਿਆ। ਰੇਲਵੇ ਨੇ ਇਹ ਨਹੀਂ ਸੋਚਿਆ ਕਿ ਆਖਿਰ ਡਾਇਵਰਜਨ ਵਿਚ ਜੋ ਹੋਰ ਜ਼ਿਆਦਾ ਸਮਾਂ ਲੱਗੇਗਾ ਉਸ ਵਿਚ ਯਾਤਰੀ ਕੀ ਖਾਣਗੇ। ਬੈਂਗਲੁਰੂ ਤੋਂ ਗਾਜ਼ਿਆਬਾਦ ਪਹੁੰਚੀ ਟਰੇਨ ਵਿਚ ਬੈਠੇ ਕੁਝ ਯਾਤਰੀਆਂ ਦਾ ਆਖਣਾ ਹੈ ਕਿ ਉਨ੍ਹਾਂ ਨੇ 20 ਘੰਟਿਆਂ ਤੋਂ ਕੁਝ ਨਹੀਂ ਖਾਂਦਾ ਹੈ। ਪੁਰੂਲਿਆ ਪਹੁੰਚੀ ਟਰੇਨ ਦੇ ਯਾਤਰੀਆਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਖਾਣਾ-ਪੀਣਾ ਕੁਝ ਨਹੀਂ ਮਿਲਿਆ ਹੈ ਅਤੇ ਟਰੇਨ ਦਾ ਪਾਣੀ ਵੀ ਖਤਮ ਹੋ ਗਿਆ ਹੈ। ਇਸ ਤਰ੍ਹਾਂ ਮੁੰਬਈ ਤੋਂ ਚੱਲੀ ਟਰੇਨ 24 ਦੀ ਬਜੀਏ 63 ਘੰਟਿਆਂ ਵਿਚ ਗੋਰਖਪੁਰ ਪਹੁੰਚੀ।


Khushdeep Jassi

Content Editor

Related News