ਬੇਕਾਬੂ ਟਰੱਕ ਨੇ ਟ੍ਰੈਫਿਕ ’ਚ ਫਸੇ ਵਾਹਨਾਂ ਨੂੰ ਮਾਰੀ ਟੱਕਰ, 4 ਦੀ ਮੌਤ

Tuesday, Feb 15, 2022 - 02:01 PM (IST)

ਨੈਸ਼ਨਲ ਡੈਸਕ— ਮਹਾਰਾਸ਼ਟਰ ’ਚ ਸਵੇਰੇ ਰਫਤਾਰ ਦੇ ਕਹਿਰ ਨੇ 4 ਲੋਕਾਂ ਦੀ ਜਾਨ ਲੈ ਲਈ। ਮੰਗਲਵਾਰ ਸਵੇਰੇ 6.30 ਵਜੇ ਰਾਏਗੜ੍ਹ ਦੇ ਖੋਪੋਲੀ ’ਚ ਮੁੰਬਈ-ਪੁਣੇ ਐਕਸਪ੍ਰੈਸ ਵੇਅ ’ਤੇ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਗਿਆ। ਟਰੱਕ ਨੇ ਟ੍ਰੈਫਿਕ ’ਚ ਫਸੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਜਿਨ੍ਹਾਂ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ।

 

ਐਕਸਪੈ੍ਰਸ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਣੇ ਤੋਂ ਕਰੀਬ 70 ਕਿਲੋਮੀਟਰ ਮੁੰਬਈ ਪੁਣੇ ਐਕਸਪ੍ਰੈਸ ਵੇਅ ਹਾਈਵੇਅ ’ਤੇ ਕਰੀਬ 6.30 ਵਜੇ ਇਹ ਹਾਦਸਾ ਹੋਇਆ। ਖੋਪੋਲੀ ਨੇੜੇ ਟ੍ਰੈਫਿਕ ਦੇ ਚੱਲਦੇ ਕਈ ਵਾਹਨ ਰੁੱਕੇ ਸਨ ਉਦੋਂ ਅਚਾਨਕ ਪੁਣੇ ਵੱਲ ਜਾ ਰਿਹਾ ਇਕ ਟਰੱਕ ਬੇਕਾਬੂ ਹੋ ਗਿਆ। ਜਿਸ ਨੇ ਟ੍ਰੈਫਿਕ ’ਚ ਖੜ੍ਹੀਆਂ ਕਈ ਕਾਰਾਂ, ਇਕ ਟੈਂਪੂ ਸਮੇਤ 6 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਕ ਸਵਿਫਟ ਕਾਰ ’ਚ ਸਵਾਰ 4 ਲੋਕਾਂ ਨੇ ਦਮ ਤੌੜ ਦਿੱਤਾ ਅਤੇ ਹੋਰ ਵਾਹਨਾਂ ’ਚ ਸਵਾਰ ਕਈ ਲੋਕ ਜ਼ਖਮੀ ਹੋ ਗਏ। ਸੂਚਨਾ ’ਤੇ ਬਚਾਅ ਦਲ ਅਤੇ ਐਕਸਪ੍ਰੈਸ ਵੇਅ ਦਲ ਮੌਕੇ ’ਤੇ ਪੁੱਜਾ ਅਤੇ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਇਕ ਘੰਟੇ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਗਈ।


Rakesh

Content Editor

Related News