ਛੱਤੀਸਗੜ੍ਹ ’ਚ 4 ਇਨਾਮੀ ਨਕਸਲੀਆਂ ਨੇ ਕੀਤਾ ਆਤਮਸਮਰਪਣ

Sunday, Aug 17, 2025 - 10:22 PM (IST)

ਛੱਤੀਸਗੜ੍ਹ ’ਚ 4 ਇਨਾਮੀ ਨਕਸਲੀਆਂ ਨੇ ਕੀਤਾ ਆਤਮਸਮਰਪਣ

ਗਰਿਆਬੰਦ (ਅਨਸ)- ਛੱਤੀਸਗੜ੍ਹ ’ਚ ਨਕਸਲ ਮੋਰਚੇ ’ਤੇ ਗਰਿਆਬੰਦ ਜ਼ਿਲੇ ’ਚ ਸੁਰੱਖਿਆ ਫੋਰਸਾਂ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਜ਼ਿਲੇ ’ਚ 2 ਮਹਿਲਾ ਅਤੇ 2 ਪੁਰਸ਼ ਨਕਸਲੀਆਂ ਨੇ ਆਤਮਸਮਰਪਣ ਕਰ ਕੇ ਮੁੱਖ ਧਾਰਾ ’ਚ ਪਰਤਣ ਦਾ ਐਲਾਨ ਕੀਤਾ। ਇਸ ਚਾਰਾਂ ਨਕਸਲੀਆਂ ’ਤੇ ਕੁੱਲ 19 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।

ਪੁਲਸ ਦੇ ਇੰਸਪੈਕਟਰ ਜਨਰਲ (ਆਈ. ਜੀ.) ਅਮਰੇਸ਼ ਮਿਸ਼ਰਾ ਨੇ ਐਤਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਦਾ ਖੁਲਾਸਾ ਕੀਤਾ। ਆਤਮਸਮਰਪਣ ਕਰਨ ਵਾਲਿਆਂ ’ਚ ਵਿਨੋਦ ਉਰਫ ਭੀਮਾ ਮੰਡਾਵੀ ਵੀ ਸ਼ਾਮਲ ਹੈ, ਜੋ ਡੀ. ਵੀ. ਐੱਸ. ਰੈਂਕ ਦਾ ਸਰਗਰਮ ਮੈਂਬਰ ਸੀ। ਉੱਥੇ ਹੀ, ਕੈਲਾਸ਼, ਰਨਿਤਾ ਅਤੇ ਸੁਜੀਤਾ ਨਕਸਲੀ ਪੋਲਿਤ ਬਿਊਰੋ ਮੈਂਬਰ ਬਾਲਕ੍ਰਿਸ਼ਨ ਉਰਫ ਮਨੋਜ ਦੀ ਪ੍ਰੋਟੈਕਸ਼ਨ ਟੀਮ ਦਾ ਹਿੱਸਾ ਸਨ।


author

Hardeep Kumar

Content Editor

Related News