4 ਮਾਂਵਾਂ ਕਾਰ 'ਤੇ ਨਿਕਲੀਆਂ ਦੁਨੀਆ ਦੀ ਸੈਰ ਕਰਨ

Tuesday, Sep 11, 2018 - 11:46 AM (IST)

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਅਨੋਖੀ ਕਾਰ ਯਾਤਰਾ ਨੂੰ ਹਰੀ ਝੰਡੀ ਦਿਖਾਈ। ਇਸ ਅਨੋਖੀ ਯਾਤਰਾ ਨੂੰ ਮਦਰਸ ਆਨ ਵਹੀਲ-ਆਊਟ ਟੂ ਬੀਲ ਦ ਵਲਰਡ ਨਾਂ ਦਿੱਤਾ ਗਿਆ ਹੈ। ਇਸ ਯਾਤਰਾ ਦਾ ਉਦੇਸ਼ ਦੁਨੀਆ ਨੂੰ ਮਾਂ ਦੀ ਬੱਚਿਆਂ ਦੇ ਪਾਲਣ-ਪੋਸ਼ਣ 'ਚ ਸਾਕਾਰਾਤਮਕ ਭੂਮਿਕਾ ਨੂੰ ਦੱਸਣਾ ਹੈ। ਨਵੀਂ ਦਿੱਲੀ ਤੋਂ ਸ਼ੁਰੂ ਹੋਈ ਇਹ ਕਾਰ ਯਾਤਰਾ ਯੂਨਾਈਟੇਡ ਕਿੰਗਡਮ ਤਕ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਸਵੇਰੇ ਮਦਰਸ ਆਨ ਵਹੀਲ-ਆਊਟ ਟੂ ਹੀਲ ਦ ਵਰਲਡ ਯਾਤਰਾ ਨੂੰ ਹਰੀ ਝੰਡੀ ਦਿਖਾਈ। ਇਸ ਯਾਤਰਾ 'ਤੇ ਭਾਰਤ ਦੀਆਂ 4 ਮਾਂਵਾਂ ਨੂੰ ਇਹ ਮਦਰਸ ਆਨ ਵਹੀਲ-ਆਊਟ ਟੂ ਹੀਲ ਦ ਵਰਲਡ ਯਾਤਰਾ ਦੁਨੀਆ ਦੇ 22 ਦੇਸ਼ਾਂ 'ਚੋਂ ਹੋ ਕੇ ਲੰਘੇਗੀ। ਯਾਤਰਾ ਦੌਰਾਨ ਇਹ 4 ਮਾਂਵਾਂ 20 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦਾ ਸਫਰ ਤੈਅ ਕਰਨਗੀਆਂ। ਇਹ ਯਾਤਰਾ 60 ਦਿਨ ਮਤਲਬ ਦੋ ਮਹੀਨੇ ਤਕ ਚਲੇਗੀ।


Related News