PSEB ਨੇ ਜਾਰੀ ਕੀਤੇ ਸਖ਼ਤ ਨਿਰਦੇਸ਼, ਅਣਦੇਖਾ ਕਰਨ ''ਤੇ ਪਵੇਗਾ ਪਛਤਾਉਣਾ
Wednesday, Sep 25, 2024 - 05:59 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਨੂੰ ਸੈਸ਼ਨ ਲਈ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ-ਟੂ-ਸਕੂਲ ਅਤੇ ਅੰਤਰ-ਬੋਰਡ ਮਾਈਗ੍ਰੇਸ਼ਨ ਲਈ ਆਨਲਾਈਨ ਸ਼ਡਿਊਲ ਬਾਰੇ ਸੂਚਿਤ ਕੀਤਾ ਗਿਆ ਹੈ।
ਮਾਈਗ੍ਰੇਸ਼ਨ ਪ੍ਰਕਿਰਿਆ ਅਤੇ ਸਮਾਂ-ਸਾਰਣੀ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਸਕੂਲਾਂ ਦੀ ਲਾਗਇਨ ਆਈ.ਡੀ. ਰਾਹੀਂ ਉਪਲੱਬਧ ਹੈ। ਬੋਰਡ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਇਹ ਯਕੀਨੀ ਬਣਾਉਣ ਕਿ ਮਾਈਗ੍ਰੇਸ਼ਨ ਪ੍ਰਕਿਰਿਆ ਨੂੰ ਅਨੁਸੂਚੀ ਦੀ ਪਾਲਣਾ ਕਰ ਕੇ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾਵੇ।
ਇਹ ਵੀ ਪੜ੍ਹੋ- ਨੌਜਵਾਨ 'ਤੇ ਜਾਨਲੇਵਾ ਹਮਲਾ ਕਰ ਲੁੱਟਿਆ Medical Store, ਪੁਲਸ ਨੇ ਕਾਬੂ ਕਰ ਚੰਗੀ ਤਰ੍ਹਾਂ ਸਿਖਾਇਆ 'ਸਬਕ'
31 ਦਸੰਬਰ ਮਾਈਗ੍ਰੇਸ਼ਨ ਦੀ ਆਖਰੀ ਤਰੀਕ ਹੋਵੇਗੀ, ਜਿਸ ਤੋਂ ਬਾਅਦ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਇਸ ਮਿਤੀ ਤੋਂ ਬਾਅਦ ਕੋਈ ਮਾਈਗ੍ਰੇਸ਼ਨ ਕੇਸ ਵਿਚਾਰਿਆ ਨਹੀਂ ਜਾਵੇਗਾ। ਸਾਰੇ ਸਕੂਲ ਮੁਖੀਆਂ ਨੂੰ ਇਸ ਕੰਮ ਨੂੰ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੇਕਰ ਕਿਸੇ ਵੀ ਵਿਦਿਆਰਥੀ ਦੀ ਮਾਈਗ੍ਰੇਸ਼ਨ ਕਿਸੇ ਕਾਰਨ ਕਰਕੇ ਸਮੇਂ ਸਿਰ ਨਹੀਂ ਕੀਤੀ ਜਾਂਦੀ ਤਾਂ ਉਸ ਦੇ ਲਈ ਸਬੰਧਤ ਸਕੂਲ ਮੁਖੀ ਜਾਂ ਕਰਮਚਾਰੀ ਜ਼ਿੰਮੇਵਾਰ ਹੋਵੇਗਾ।
ਮਿਤੀ ਅਤੇ ਫੀਸ
ਸਕੂਲ-ਟੂ-ਸਕੂਲ ਮਾਈਗ੍ਰੇਸ਼ਨ ਲਈ, 29 ਨਵੰਬਰ ਤੱਕ 1,000 ਰੁਪਏ ਅਤੇ 30 ਨਵੰਬਰ ਤੋਂ 31 ਦਸੰਬਰ ਤੱਕ 2,000 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ, ਜਦਕਿ ਇੰਟਰ-ਬੋਰਡ ਮਾਈਗ੍ਰੇਸ਼ਨ ਲਈ, 29 ਨਵੰਬਰ ਤੱਕ 3,000 ਰੁਪਏ ਅਤੇ 30 ਨਵੰਬਰ ਤੋਂ 31 ਦਸੰਬਰ ਤੱਕ 5,000 ਰੁਪਏ ਦੀ ਫੀਸ ਲਈ ਜਾਵੇਗੀ।
ਇਹ ਵੀ ਪੜ੍ਹੋ- ਦੇਖ ਲਓ ਅਨਾੜੀ ਚੋਰ ਦਾ ਹਾਲ ; ਚੋਰੀ ਕਰਨ ਮਗਰੋਂ ਪਤੰਦਰ ਉੱਥੇ ਹੀ ਭੁੱਲ ਆਇਆ ਆਪਣਾ ਆਧਾਰ ਕਾਰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e