ਨਹਿਰ 'ਚ ਡਿੱਗੀਆਂ ਚੱਪਲਾਂ ਕੱਢਣ ਦੇ ਚੱਕਰ 'ਚ ਵਾਪਰਿਆ ਭਾਣਾ, ਡੁੱਬਿਆ ਪੂਰਾ ਪਰਿਵਾਰ
Wednesday, Nov 06, 2024 - 06:31 PM (IST)
ਗੁਜਰਾਤ - ਗੁਜਰਾਤ ਦੇ ਕੱਛ 'ਚ ਅਲਵਰ ਦੇ ਲਕਸ਼ਮਣਗੜ੍ਹ ਥਾਣਾ ਖੇਤਰ 'ਚ ਰਹਿਣ ਵਾਲੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁੱਖਦ ਘਟਨਾ ਸਾਹਮਣੇ ਆਈ ਹੈ। ਉਕਤ ਪਰਿਵਾਰ ਕਪਾਹ ਦੇ ਖੇਤਾਂ ਵਿੱਚ ਕੰਮ ਕਰਨ ਲਈ ਗੁਜਰਾਤ ਗਿਆ ਹੋਇਆ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਦਰਅਸਲ ਸੰਤੁਲਨ ਵਿਗੜਨ ਕਾਰਨ ਇਕ ਬੱਚਾ ਨਹਿਰ 'ਚ ਡੁੱਬ ਗਿਆ, ਜਿਸ ਨੂੰ ਇਕ ਔਰਤ ਨੇ ਬਚਾ ਲਿਆ। ਇਸ ਦੌਰਾਨ ਔਰਤ ਦੀਆਂ ਚੱਪਲਾਂ ਨਹਿਰ ਵਿੱਚ ਰਹਿ ਗਈ, ਜਿਸ ਕਰਕੇ ਉਹ ਫਿਰ ਤੋਂ ਚੱਪਲਾਂ ਕੱਢਣ ਲਈ ਨਹਿਰ 'ਚ ਚਲੀ ਗਈ।
ਇਹ ਵੀ ਪੜ੍ਹੋ - ਹਵਾਈ ਯਾਤਰੀਆਂ ਲਈ ਵੱਡੀ ਖ਼ਬਰ! ਹੁਣ ਇੰਝ ਹੋਵੇਗੀ ਇੰਟਰਨੈੱਟ ਦੀ ਵਰਤੋਂ
ਇਸ ਘਟਨਾ ਦੌਰਾਨ ਉਹ ਪਾਣੀ ਵਿਚ ਡੁੱਬ ਗਈ, ਜਿਸ ਨੂੰ ਬਚਾਉਣ ਲਈ ਪਰਿਵਾਰ ਦੇ ਚਾਰ ਮੈਂਬਰ ਇੱਕ-ਇਕ ਕਰਕੇ ਬਚਾਉਣ ਲਈ ਗਏ ਪਰ ਉਹ ਸਾਰੇ ਨਹਿਰ ਵਿਚ ਡੁੱਬ ਗਏ। ਇਸ ਘਟਨਾ ਕਾਰਨ ਉਹਨਾਂ ਚਾਰਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਗੁਜਰਾਤ ਸਰਕਾਰ ਦੇ ਮੰਤਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਰਾਜਸਥਾਨ ਦੇ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਦਮ ਨੂੰ ਦਿੱਤੀ। ਗ੍ਰਹਿ ਮੰਤਰੀ ਨੇ ਗੁਜਰਾਤ ਸਰਕਾਰ ਨੂੰ ਪੀੜਤ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਥਾਣਾ ਖੇਤਰ ਦੇ ਉਚਰ ਪਿੰਡ ਦਾ ਇਹ ਪਰਿਵਾਰ ਕਪਾਹ ਦੇ ਖੇਤਾਂ ਵਿੱਚ ਕੰਮ ਕਰਨ ਲਈ ਗੁਜਰਾਤ ਦੇ ਕੱਛ ਦੇ ਭੀਮਾਸ਼੍ਰੀ ਪਿੰਡ ਗਿਆ ਸੀ। ਪਰਿਵਾਰ ਦਾ ਇੱਕ ਬੱਚਾ ਸੰਤੁਲਨ ਗੁਆ ਕੇ ਨਹਿਰ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਔਰਤ ਨੇ ਖੇਤਾਂ 'ਚ ਕੰਮ ਕਰਦੇ ਹੋਰ ਲੋਕਾਂ ਨੂੰ ਬੁਲਾ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬੱਚੇ ਨੂੰ ਬਚਾਉਂਦੇ ਸਮੇਂ ਇਕ ਔਰਤ ਦੀਆਂ ਚੱਪਲਾਂ ਪਾਣੀ ਵਿੱਚ ਰਹਿ ਗਈਆਂ। ਚੱਪਲਾਂ ਕੱਢਦੇ ਸਮੇਂ ਉਹ ਨਹਿਰ 'ਚ ਡਿੱਗ ਗਈ ਅਤੇ ਡੁੱਬਣ ਲੱਗੀ। ਔਰਤ ਨੂੰ ਬਚਾਉਣ ਲਈ 19 ਸਾਲਾ ਸ਼ਬੀਰ ਨੇ ਨਹਿਰ 'ਚ ਛਾਲ ਮਾਰੀ ਪਰ ਉਹ ਵੀ ਪਾਣੀ 'ਚ ਡੁੱਬਣ ਲੱਗਾ। ਦੋਵਾਂ ਨੂੰ ਬਚਾਉਣ ਲਈ 45 ਸਾਲਾ ਸ਼ੇਰ ਸਿੰਘ ਨੇ ਨਹਿਰ ਵਿੱਚ ਛਾਲ ਮਾਰੀ ਅਤੇ ਉਹ ਵੀ ਡੁੱਬ ਗਿਆ।
ਇਹ ਵੀ ਪੜ੍ਹੋ - ਛੱਠ ਪੂਜਾ ਦੇ ਸਮੇਂ ਲੋਕ ਰੱਖਣ ਇਨ੍ਹਾਂ ਗੱਲ਼ਾਂ ਦਾ ਧਿਆਨ, ਨਹੀਂ ਤਾਂ ਟੁੱਟ ਸਕਦੈ ਤੁਹਾਡਾ ਵਰਤ
ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਪਾਣੀ 'ਚ ਡੁੱਬਦਾ ਦੇਖ ਕੇ 15 ਸਾਲਾ ਅਨੁਜਾ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ। ਤੈਰਨਾ ਨਾ ਆਉਣ ਕਾਰਨ ਉਹ ਵੀ ਡੁੱਬ ਗਈ। ਘਟਨਾ ਦੀ ਸੂਚਨਾ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੂੰ ਮਿਲੀ। ਸਥਾਨਕ ਕਿਸਾਨਾਂ ਨੇ ਨਹਿਰ ਵਿੱਚ ਛਾਲ ਮਾਰ ਕੇ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ। ਪ੍ਰਸ਼ਾਸਨ ਨੇ ਗੋਤਾਖੋਰਾਂ ਦੀ ਮਦਦ ਨਾਲ ਚਾਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ, ਜਿਹਨਾਂ ਦਾ ਪੋਸਟਮਾਰਟਮ ਕਰਵਾ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਪਿੰਡ 'ਚ ਰਹਿੰਦੇ ਪਰਿਵਾਰ 'ਚ ਚੀਕ-ਚਿਹਾੜਾ ਮੱਚ ਗਿਆ।
ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8