ਈਦ ਦੇ ਮੌਕੇ ''ਤੇ ਖੁਸ਼ੀਆਂ ਨੂੰ ਲੱਗੀ ਨਜ਼ਰ, ਸੜਕ ਹਾਦਸੇ ਨੇ ਲਈ 4 ਮਾਸੂਮਾਂ ਦੀ ਜਾਨ
Monday, Jun 26, 2017 - 04:14 PM (IST)

ਮੇਰਠ— ਉੱਤਰ ਪ੍ਰਦੇਸ਼ ਦੇ ਸਿਵਲ ਲਾਈਨ ਥਾਣਾ 'ਚ ਹਾਪੁੜ ਰੋਡ 'ਤੇ ਅੱਜ ਇਕ ਦਰਦਨਾਕ ਹਾਦਸੇ 'ਚ 4 ਮਾਸੂਮਾਂ ਬੱਚਿਆਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਨਾਬਲਿਕ ਬੱਚਿਆਂ ਦੀ ਉਮਰ 16 ਸਾਲ ਦੇ ਲਗਭਗ ਹੀ ਸੀ। ਹਾਦਸੇ 'ਦੀ ਖ਼ਬਰ ਸੁਣਦੇ ਹੀ ਪਰਿਵਾਰ 'ਚ ਕੋਹਰਾਮ ਮਚ ਗਿਆ ਅਤੇ ਈਦ ਦੀ ਖੁਸ਼ੀਆਂ ਇਕ ਦਮ ਮਾਤਮ 'ਚ ਤਬਦੀਲ ਹੋ ਗਈ।
ਘਰਵਾਲਿਆਂ ਦਾ ਕਹਿਣਾ ਇਹ ਹੈ ਕਿ ਸਵੇਰੇ ਪੁਲਸ ਦਾ ਫੋਨ ਆਇਆ, ਉਨ੍ਹਾਂ ਨੇ ਸਿਰਫ ਦੁਰਘਟਨਾ ਦੀ ਸੂਚਨਾ ਦਿੰਦੇ ਹੋਏ ਬੱਚਿਆਂ ਦੇ ਜ਼ਖਮੀ ਹੋਣ ਦੀ ਗੱਲ ਦੱਸੀ। ਜਿਸ ਤੋਂ ਬਾਅਦ ਕਾਲੌਨੀ ਵਾਸੀ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ 3 ਦੀ ਮੌਤ ਹੋ ਚੁੱਕੀ ਸੀ, ਜਦੋਂਕਿ ਚੌਥੇ ਬੱਚੇ ਨੇ ਹਸਪਤਾਲ 'ਚ ਦਮ ਤੋੜਿਆ।
ਘਰਦਿਆਂ ਨੇ ਦੱਸਿਆ ਚੰਦ ਰਾਤ 'ਚ ਅਬਦੁੱਲਾਹ, ਅਨਸ, ਅੰਜੂ ਅਤੇ ਸ਼ਹਨਵਾਜ ਇਕੱਠੇ ਅਪਾਚੀ ਬਾਈਕ ਲੈ ਕੇ ਬਾਜ਼ਾਰ ਤੋਂ ਕੱਪੜੇ ਲੈਣ ਗਏ ਸਨ। ਬਾਜ਼ਾਰ ਤੋਂ ਕੱਪੜੇ ਲੈ ਕੇ ਵਾਪਸ ਆ ਰਹੇ ਸਾਰੇ ਮ੍ਰਿਤਕਾਂ ਦੀ ਬਾਈਕ ਬੱਚਾ ਪਾਰਕ ਦੇ ਨਜ਼ਦੀਕ ਸਲਿੱਪ ਹੋ ਗਈ ਅਤੇ ਬੱਚਿਆਂ ਦੇ ਸਿਰ ਡਿਵਾਈਡਰ 'ਤੇ ਵੱਜੇ। ਇਸ ਹਾਦਸੇ 'ਚ ਗੰਭੀਰ ਸੱਟਾਂ ਕਾਰਨ ਚਾਰਾਂ ਦੀ ਮੌਤ ਹੋ ਗਈ। ਇਕੋ ਹੀ ਕਲੌਨੀ ਦੇ 4 ਬੱਚਿਆਂ ਦੀ ਮੌਤ ਤੋਂ ਬਾਅਦ ਜ਼ਲਦੀ ਮਾਤਮ ਫੈਲ ਗਿਆ ਹੈ ਅਤੇ ਈਦ ਦੀ ਖੁਸ਼ੀਆਂ ਬੇਰੰਗ ਹੋ ਗਈਆਂ।