ਬੈਂਕ ਨਾਲ ਠੱਗੀ, ਨਕਲੀ ਗਹਿਣੇ ਗਿਰਵੀ ਰੱਖ ਕੇ ਲੈ ਲਿਆ 39 ਲੱਖ ਦਾ ਲੋਨ

Sunday, Oct 06, 2024 - 12:46 PM (IST)

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਨਿੱਜੀ ਸਹਿਕਾਰੀ ਬੈਂਕ 'ਚ ਨਕਲੀ ਗਹਿਣੇ ਗਿਰਵੀ ਰੱਖ ਕੇ 39.25 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਪੁਲਸ ਨੇ 22 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀਆਂ ਨੇ ਨਵੰਬਰ 2020 ਤੋਂ ਨਵੰਬਰ 2021 ਦਰਮਿਆਨ ਮੁੰਬਰਾ ਇਲਾਕੇ 'ਚ ਬੈਂਕ ਦੀ ਬਰਾਂਚ ਤੋਂ ਗਹਿਣੇ ਗਿਰਵੀ ਰੱਖ ਕੇ ਲੋਨ ਲਿਆ ਸੀ। ਕੁਝ ਦੋਸ਼ੀਆਂ ਨੇ ਕਈ ਲੋਨ ਲਏ ਸਨ।

ਇਹ ਵੀ ਪੜ੍ਹੋ : ਚਾਹ ਦਾ ਸ਼ੌਂਕੀਨ ਪਤੀ, ਤਲਾਕ ਤੱਕ ਪਹੁੰਚ ਗਈ ਗੱਲ; ਜਾਣੋ ਪੂਰਾ ਮਾਮਲਾ

ਮੁੰਬਰਾ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਆਡਿਟ ਅਤੇ ਨਿਰੀਖਣ ਦੌਰਾਨ ਪਤਾ ਲੱਗਾ ਕਿ ਗਿਰਵੀ ਰੱਖੇ ਗਏ ਗਹਿਣੇ ਨਕਲੀ ਹਨ। ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਵੀਰਵਾਰ ਨੂੰ 22 ਲੋਕਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 (ਧੋਖਾਧੜੀ), 409 (ਅਪਰਾਧਕ ਵਿਸ਼ਵਾਸਘਾਤ) ਅਤੇ 34 (ਸਮਾਨ ਇਰਾਦੇ ਨਾਲ ਕਈ ਵਿਅਕਤੀਆਂ ਵਲੋਂ ਕੀਤੇ ਗਏ ਜ਼ੁਰਮ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News