ਕਪੂਰਥਲਾ ਸ਼ਹਿਰ ’ਚ ਕਈ ਹਲਵਾਈ ਧੱਕੇ ਨਾਲ ਵੇਚ ਰਹੇ ਹਨ ਨਕਲੀ ਪਨੀਰ ਤੇ ਘਟੀਆ ਦਹੀ!

Tuesday, Feb 17, 2026 - 04:34 PM (IST)

ਕਪੂਰਥਲਾ ਸ਼ਹਿਰ ’ਚ ਕਈ ਹਲਵਾਈ ਧੱਕੇ ਨਾਲ ਵੇਚ ਰਹੇ ਹਨ ਨਕਲੀ ਪਨੀਰ ਤੇ ਘਟੀਆ ਦਹੀ!

ਕਪੂਰਥਲਾ (ਸੇਖੜੀ)-ਜ਼ਿਆਦਾ ਕਮਾਈ ਦੇ ਲਾਲਚ ’ਚ ਕੁਝ ਹਲਵਾਈਆਂ ਤੇ ਦੁਕਾਨਦਾਰਾਂ ਵੱਲੋਂ ਕਥਿਤ ਨਕਲੀ ਪਨੀਰ ਅਤੇ ਕਥਿਤ ਘਟੀਆ ਕੁਆਲਿਟੀ ਦਾ ਦਹੀ ਵੇਚ ਕੇ ਭੋਲੇ ਭਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪ੍ਰਾਪਤ ਸੂਚਨਾਵਾਂ ਅਨੁਸਾਰ ਦੀਵਾਲੀ ਅਤੇ ਹੋਰ ਤਿਉਹਾਰਾਂ ਨੇੜੇ ਖਾਣ ਪੀਣ ਵਾਲੇ ਨਕਲੀ ਸਾਮਾਨ, ਪਨੀਰ, ਦਹੀ ਅਤੇ ਮਿਠਾਈਆਂ ਦੀ ਡਿਮਾਂਡ ’ਚ ਭਾਰੀ ਵਾਧਾ ਹੋ ਜਾਂਦਾ ਹੈ, ਜਿਸ ਦੀ ਪੂਰਤੀ ਲਈ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਮਾਰਕੀਟ ’ਚ ਬਹੁਤ ਭਰਮਾਰ ਹੋ ਜਾਂਦੀ ਹੈ। ਅਸਲੀ ਅਤੇ ਵਧੀਆ ਪਨੀਰ ਦੀ ਕੀਮਤ ਲਗਭਗ 400 ਰੁਪਏ ਕਿਲੋ ਹੁੰਦੀ ਹੈ, ਜਦ ਕਈ ਦੁਕਾਨਦਾਰ ਕਥਿਤ ਤੌਰ ’ਤੇ 150 ਰੁਪਏ ਵਾਲਾ ਨਕਲੀ ਅਤੇ ਜਾਨਲੇਵਾ ਪਨੀਰ 300 ਰੁਪਏ ਕਿਲੋ ਵੇਚ ਕੇ ਵੱਡਾ ਮੁਨਾਫ਼ਾ ਕਮਾਉਣ ਦੇ ਨਾਲ-ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।

ਇਹ ਵੀ ਪੜ੍ਹੋ: Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ 'ਤੇ ਕਰ 'ਤਾ ਵੱਡਾ ਕਾਂਡ

ਸ਼ਹਿਰ ’ਚ ਜ਼ਿਆਦਾਤਰ ਦੁਕਾਨਾਂ ਅਤੇ ਇਹ ਨਕਲੀ ਪਨੀਰ, ਦੁੱਧ, ਦਹੀ ਅਤੇ ਕਥਿਤ ਮਠਿਆਈਆਂ ਬਿਨਾਂ ਬਿੱਲ ਦੇ ਵੇਚ ਕੇ 5 ਫ਼ੀਸਦੀ ਜੀ. ਐੱਸ. ਟੀ ਦੀ ਚੋਰੀ ਕਰਨ ਦੇ ਨਾਲ-ਨਾਲ ਆਪਣੀ ਸਾਲਾਨਾ ਸੇਲ ਨੂੰ 30 ਫ਼ੀਸਦੀ ਵਾਲੀ ਇਨਕਮ ਟੈਕਸ ਦੀ ਸਲੈਬ ਤੋਂ ਵੀ ਬਚਾਇਆ ਜਾ ਰਿਹਾ ਹੈ। ਵੈਸੇ ਤਾਂ ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਕੁਝ ਚੀਜਾਂ ਦੇ ਨਮੂਨੇ ਭਰ ਕੇ ਕਥਿਤ ਰੂਪ ’ਚ ਖਾਨਾਪੂਰਤੀ ਕੀਤੀ ਜਾ ਰਹੀ ਹੈ। ਜੇਕਰ ਸਿਹਤ ਵਿਭਾਗ ਸਹੀ ਤਰੀਕੇ ਨਾਲ ਮਿਲਾਵਟਖੋਰੀ ਨੂੰ ਨੱਥ ਪਾਉਣਾ ਚਾਹੁੰਦਾ ਹੈ ਤਾਂ ਹਰੇਕ ਦੁਕਾਨਦਾਰ ਦੇ ਹਰ ਮਹੀਨੇ ਇੱਕ ਜਾਂ ਦੋ ਵਾਰੀ ਖੁੱਲੀਆਂ ਚੀਜਾਂ ਦੇ ਸੈਂਪਲ ਜਰੂਰ ਭਰੇ ਜਾਣੇ ਚਾਹੀਦੇ ਹਨ।

ਪ੍ਰਾਪਤ ਸੂਚਨਾ ਅਨੁਸਾਰ ਪਤਾ ਚੱਲਿਆ ਹੈ ਕਿ ਕਈ ਦੁਕਾਨਦਾਰ ਤਾਂ ਅਜਿਹੇ ਵੀ ਹਨ, ਜਿਨ੍ਹਾਂ ਦਾ ਲੰਬੇ ਸਮੇਂ ਤੋਂ ਕਦੇ ਵੀ ਸੈਂਪਲ ਨਹੀਂ ਭਰਿਆ ਗਿਆ। ਇਸ ਸਬੰਧ ’ਚ ਵੀ ਜਾਂਚ ਹੋਣੀ ਚਾਹੀਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਨੀਰ ਨੂੰ ਤਿਆਰ ਕਰਨ ਲਈ ਅਤੇ ਦਹੀ ਨੂੰ ਸਖ਼ਤ ਜਮਾਉਣ ਲਈ ਕੁਝ ਹਲਵਾਈਆਂ ਵੱਲੋਂ ਜਿਹੜੇ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਉਹ ਸਿਹਤ ਲਈ ਬੇਹਦ ਘਾਤਕ ਹਨ ਤੇ ਸਲੋ ਪਾਈਜਨ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ: Punjab 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਮੁੰਡੇ-ਕੁੜੀਆਂ ਫੜੇ, ਬੈੱਡਾਂ ਹੇਠ ਇਤਰਾਜ਼ਯੋਗ ਸਾਮਾਨ ਵੇਖ ਪੁਲਸ ਦੇ ਉੱਡੇ ਹੋਸ਼

ਸ਼ਹਿਰ ’ਚ ਸੱਤ ਨਰਾਇਣ ਚੌਂਕ ਦੇ ਨੇੜੇ, ਬੱਸ ਸਟੈਂਡ ਨੇੜੇ, ਜਲੌਖਾਨਾ ਚੌਂਕ ਨੇੜੇ, ਸਦਰ ਬਾਜ਼ਾਰ ’ਚ, ਕੋਟੂ ਚੌਂਕ ਨੇੜੇ ਤੇ ਸ਼ਹਿਰ ਚ ਹੋਰ ਕਈ ਥਾਵਾਂ ’ਤੇ ਦੁੱਧ, ਦਹੀ, ਪਨੀਰ ਆਦਿ ਦੀ ਸੇਲ ਬਹੁਤ ਜਿਆਦਾ ਹੈ। ਸਿਹਤ ਵਿਭਾਗ ਨੂੰ ਨਕਲੀ ਪਨੀਰ ਤੇ ਘਟੀਆ ਮਠਿਆਈਆਂ ਦੀ ਵਿਕਰੀ ਨੂੰ ਰੋਕਣ ਲਈ ਤੁਰੰਤ ਹੀ ਠੋਸ ਉਪਰਾਲੇ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ, ਕਿਹਾ-ਜੇ ਸ਼ਰਾਬ ਨਹੀਂ ਪੀਂਦੇ ਤਾਂ ਜਨਤਕ ਤੌਰ 'ਤੇ ਕਰੋ ਐਲਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News