ਆਈ. ਟੀ. ਆਈ. ਦੀ ਪ੍ਰੀਖਿਆ ''ਚੋਂ ਕਾਲਜ ਦੀਆਂ 34 ''ਚੋਂ 31 ਵਿਦਿਆਰਥਣਾਂ ਫੇਲ

Sunday, Apr 28, 2019 - 09:34 PM (IST)

ਆਈ. ਟੀ. ਆਈ. ਦੀ ਪ੍ਰੀਖਿਆ ''ਚੋਂ ਕਾਲਜ ਦੀਆਂ 34 ''ਚੋਂ 31 ਵਿਦਿਆਰਥਣਾਂ ਫੇਲ

ਨਵੀਂ ਦਿੱਲੀ, (ਇੰਟ.)—  ਮਹਿਲਾ ਆਈ. ਟੀ. ਆਈ. ਕਾਲਜ 'ਚ ਸੈਸ਼ਨ 2016-18 'ਚ ਸਿਰਫ 3 ਵਿਦਿਆਰਥਣਾਂ ਹੀ ਪਾਸ ਹੋਈਆਂ ਹਨ। ਇਸ ਸੈਸ਼ਨ 'ਚ 34 ਵਿਦਿਆਰਥਣਾਂ ਨੇ ਫਾਈਨਲ ਈਅਰ ਦੀ ਪ੍ਰੀਖਿਆ ਦਿੱਤੀ ਸੀ ਪਰ 31 ਵਿਦਿਆਰਥਣਾਂ ਫੇਲ ਹੋ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਫੇਲ ਵਿਦਿਆਰਥਣਾਂ 'ਚੋਂ ਕਿਸੇ ਨੂੰ ਇਕ ਨੰਬਰ ਨਾਲ ਫੇਲ ਕੀਤਾ ਗਿਆ ਹੈ ਤੇ ਕਿਸੇ ਨੂੰ 2 ਜਾਂ 3 ਨੰਬਰਾਂ ਨਾਲ। ਅਜਿਹੇ ਸਮੇਂ ਇਹ ਵਿਦਿਆਰਥਣਾਂ ਨਿਰਾਸ਼ ਤੇ ਰੋਸ 'ਚ ਹਨ। ਵਿਦਿਆਰਥਣਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ 90 ਫੀਸਦੀ ਸਵਾਲਾਂ ਦੇ ਜਵਾਬ ਸਹੀ ਦਿੱਤੇ ਹਨ ਬਾਵਜੂਦ ਉਨ੍ਹਾਂ ਨੂੰ ਫੇਲ ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਨਤੀਜੇ ਦੀ ਮੁੜ ਮੁਲੰਕਣ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਕੁਝ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਦਾ ਕਰੀਅਰ ਬਰਬਾਦ ਹੋ ਜਾਵੇਗਾ।


author

KamalJeet Singh

Content Editor

Related News