ਟਰੱਕ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ, ਔਰਤ ਸਣੇ 3 ਲੋਕਾਂ ਦੀ ਮੌਤ

Tuesday, Feb 14, 2023 - 03:03 AM (IST)

ਟਰੱਕ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ, ਔਰਤ ਸਣੇ 3 ਲੋਕਾਂ ਦੀ ਮੌਤ

ਹਰਿਆਣਾ (ਭਾਸ਼ਾ): ਹਰਿਆਣਾ ਦੇ ਨੂੰਹ ਵਿਚ ਸੋਮਵਾਰ ਸ਼ਾਮ ਇਕ ਟਰੱਕ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ

ਪੁਲਸ ਨੇ ਦੱਸਿਆ ਕਿ ਹੋਡਲ-ਨੂੰਹ ਮਾਰਗ 'ਤੇ ਉਜੀਨਾ ਪਿੰਡ ਨੇੜੇ ਵਾਪਰੀ ਇਸ ਘਟਨਾ ਵਿਚ ਚਾਰ ਲੋਕ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕਾਂ ਵਿਚ ਦੋ ਦੀ ਪਛਾਣ ਘਸੇਰਾ ਪਿੰਡ ਵਾਸੀ ਹਾਜਰਾ (50) ਅਤੇ ਮੁਸਤਕੀਮ (23) ਵਜੋਂ ਹੋਈ ਹੈ। ਨੂੰਹ ਸਦਰ ਥਾਣੇ ਦੇ ਮੁਖੀ ਇੰਸਪੈਕਟਰ ਸਤਬੀਰ ਸਿੰਘ ਨੇ ਕਿਹਾ ਕਿ ਤੀਸਰੇ ਪੀੜਤ ਦੀ ਅਜੇ ਪਛਾਣ ਨਹੀਂ ਹੋ ਸਕੀ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾ੍ਦ ਮੌਕੇ ਤੋਂ ਫਰਾਰ ਟਰੱਕ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News