ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਵਾਪਰਿਆ ਹਾਦਸਾ, ਟੈਂਪੂ ਤੇ ਥਾਰ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ

Wednesday, Feb 11, 2026 - 05:29 PM (IST)

ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਵਾਪਰਿਆ ਹਾਦਸਾ, ਟੈਂਪੂ ਤੇ ਥਾਰ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ

ਬੰਗਾ (ਰਾਕੇਸ਼ ਅਰੋੜਾ)-ਬੰਗਾ-ਨਵਾਂਸ਼ਹਿਰ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਖਟਕੜ ਕਲਾਂ ਵਿਖੇ ਇਕ ਸਵਾਰੀਆਂ ਨਾਲ ਭਰੇ ਟੈਂਪੋ ਅਤੇ ਥਾਰ ਗੱਡੀ ਵਿਚਕਾਰ ਹੋਈ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਮਹਿੰਦਰਾ ਥਾਰ ਗੱਡੀ ਨੰਬਰ ਪੀ. ਬੀ. 16 ਐੱਫ਼. 0092 ਜਿਸ ਨੂੰ ਭੁਪਿੰਦਰ ਬਡਵਾਲ ਨਾਮੀ ਵਿਅਕਤੀ ਚਲਾ ਰਿਹਾ ਸੀ, ਜੋਕਿ ਨਵਾਂਸ਼ਹਿਰ ਦੀ ਤਰਫੋਂ ਲਵਲੀ ਯੂਨੀਵਰਸਿਟੀ ਜਲੰਧਰ ਨੂੰ ਜਾ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ ਦਾ ਕਤਲ, ਵਿਆਹ ਸਮਾਗਮ ਦੌਰਾਨ ਪਈਆਂ ਭਾਜੜਾਂ

ਉਸ ਨੇ ਦੱਸਿਆ ਜਿਵੇਂ ਹੀ ਉਹ ਸਮੇਤ ਗੱਡੀ ਪਿੰਡ ਖਟਕੜ ਕਲਾਂ ਦੇ ਨੇੜੇ ਬਣੇ ਰਾਧਾ ਸੁਆਮੀ ਸਤਿਸੰਗ ਭਵਨ ਪੁੱਜਾ ਤਾਂ ਇਕ ਨਵੀਂ ਸਕਾਰਪੀਓ ਗੱਡੀ ਨੇ ਉਸ ਨੂੰ ਸਾਈਡ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਗੱਡੀ ਬੇਕਾਬੂ ਹੋ ਗਈ ਅਤੇ ਸੜਕ ਵਿਚਕਾਰ ਬਣੇ ਹੋਏ ਡਿਵਾਈਡਰ ਨੂੰ ਟੱਪ ਕੇ ਦੂਜੇ ਪਾਸੇ ਬੰਗਾ ਸਾਈਡ ਵੱਲੋਂ ਆ ਰਹੇ ਇਕ ਸਵਾਰੀਆਂ ਨਾਲ ਭਰੇ ਹੋਏ ਟੈਂਪੂ ਪੀ. ਸੀ. ਐੱਚ. 3005 ਨਾਲ ਟਕਰਾ ਗਈ। ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਕੁ ਜ਼ਬਰਦਸਤ ਸੀ ਸਵਾਰੀਆਂ ਨਾਲ ਭਰੇ ਹੋਏ ਟੈਂਪੂ ਦੀਆਂ ਤਿੰਨ ਪਲਟੀਆਂ ਪੈ ਗਈਆਂ ਅਤੇ ਉਸ ਵਿੱਚ ਸਵਾਰ ਇਕ ਵਿਅਕਤੀ ਦੀ ਮੌਤ ਜਦਕਿ ਟੈਂਪੂ ਵਿੱਚ ਸਵਾਰ ਟੈਂਪੂ ਚਾਲਕ ਸਮੇਤ 6 ਸਵਾਰੀਆਂ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ: Punjab: ਕੁੜੀ ਦਾ ਬੇਰਹਿਮੀ ਨਾਲ ਕਤਲ! ਹੋਟਲ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਜਬਰ-ਜ਼ਿਨਾਹ ਦਾ ਖ਼ਦਸ਼ਾ

ਟੈਂਪੂ ਵਿੱਚ ਸਵਾਰ ਜ਼ਖ਼ਮੀਆ ਵਿੱਚ ਟੈਂਪੂ ਚਾਲਕ ਹਰਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਨਿਵਾਸੀ ਜੱਬੋਵਾਲ, ਕੋਮਲਪ੍ਰੀਤ ਪੁੱਤਰੀ ਕੇਵਲ ਸਿੰਘ ਨਿਵਾਸੀ ਪਿੰਡ ਬੈਂਸਾਂ, ਕਸ਼ਮੀਰ ਕੌਰ ਪਤਨੀ ਰਾਜ ਕੁਮਾਰ ਨਿਵਾਸੀ ਮਜਾਰੀ ਨਜਦੀਕ ਬੰਗਾ, ਸਰਬਜੀਤ ਕੌਰ ਪੁੱਤਰੀ ਅਮਰੀਕ ਸਿੰਘ ਨਿਵਾਸੀ ਪਿੰਡ ਬਗੋੜਾ , ਪੁਨੀਤ ਕੌਰ ਪੁੱਤਰੀ ਹਰਮੇਸ਼ ਲਾਲ ਨਿਵਾਸੀ ਪਿੰਡ ਕਾਹਮਾ, ਪੂਜਾ ਪੁੱਤਰੀ ਸੰਤੋਖ ਸਿੰਘ ਨਿਵਾਸੀ ਕਾਹਮਾ, ਥਾਰ ਚਾਲਕ ਭੁਪਿੰਦਰ ਬਡਵਾਲ ਆਦਿ ਦਾ ਨਾਮ ਸ਼ਾਮਲ ਹਨ। ਜਦਕਿ ਉਪਰੋਕਤ ਹਾਦਸੇ ਦੋਰਾਨ ਮਾਰੇ ਗਏ ਵਿਅਕਤੀ ਇਕ ਅਧਖੜ ਉਮਰ ਦੇ ਵਿਆਕਤੀ ਦੀ ਕੋਸ਼ਿਸ਼ ਪਛਾਣ ਨਹੀਂ ਹੋ ਸਕੀ, ਜਿਨ੍ਹਾਂ ਨੂੰ ਮੌਕੇ 'ਤੇ ਹਾਜ਼ਰ ਰਾਹਗੀਰਾਂ ਬਲ ਐੱਸ. ਐੱਸ. ਐੱਫ਼. ਦੇ ਅਧਿਕਾਰੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਬੰਗਾ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਕਸ਼ਮੀਰ ਕੌਰ, ਸਰਬਜੀਤ ਕੌਰ, ਹਰਜਿੰਦਰ ਸਿੰਘ, ਪੂਜਾ ਦੀ ਹਾਲਤ ਨੂੰ ਵੇਖਦੇ ਹੋਏ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ: SAD-BJP ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ

ਇਥੇ ਵਰਨਣਯੋਗ ਇਹ ਹੈ ਕਿ ਪੁਨੀਤ, ਪੂਜਾ ਅਤੇ ਕੋਮਲਪ੍ਰੀਤ ਤਿੰਨੋਂ ਸਥਾਨਕ ਸਿੱਖ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਹਨ ਅਤੇ1 ਰੋਜ਼ਾਨਾ ਦੀ ਤਰਾਂ ਪੜ੍ਹਾਈ ਕਰਨ ਉਪਰੰਤ ਕਾਲਜ ਤੋਂ ਘਰ ਨੂੰ ਵਾਪਸ ਜਾ ਰਹੀਆਂ ਸਨ। ਹਾਦਸੇ ਦੀ ਸੂਚਨਾ ਮਿਲਦੇ ਕੁਝ ਸਮੇਂ ਬਾਅਦ ਥਾਣਾ ਸਦਰ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੌਰਾਨ ਨੁਕਸਾਨੇ ਗਏ ਵਾਹਨ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਮੁੰਬਈ ਦੀਆਂ ਕੰਪਨੀਆਂ ਨੂੰ ਠੇਕੇ ਦੇਣ 'ਤੇ ਸੁਖਪਾਲ ਖਹਿਰਾ ਨੇ ਘੇਰੀ 'ਆਪ', ਕਿਹਾ-CM ਮਾਨ ਦੇਵੇ ਸਪੱਸ਼ਟੀਕਰਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News