26 ਜਨਵਰੀ ਦੀ ਪਰੇਡ ''ਚ ਸ਼ਾਮਲ ਹੋ ਸਕਣਗੇ 24 ਹਜ਼ਾਰ ਲੋਕ

Sunday, Jan 16, 2022 - 01:58 AM (IST)

26 ਜਨਵਰੀ ਦੀ ਪਰੇਡ ''ਚ ਸ਼ਾਮਲ ਹੋ ਸਕਣਗੇ 24 ਹਜ਼ਾਰ ਲੋਕ

ਨੈਸ਼ਨਲ ਡੈਸਕ-ਕੋਵਿਡ-19 ਮਹਾਮਾਰੀ ਸਬੰਧੀ ਹਾਲਾਤ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ 'ਚ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ 'ਚ ਕਰੀਬ 24,000 ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰੱਖਿਆ ਅਦਾਰੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਦੇਸ਼ 'ਚ ਗਲੋਬਲ ਮਹਾਮਾਰੀ ਦੇ ਆਉਣ ਤੋਂ ਪਹਿਲਾਂ 2020 'ਚ ਕਰੀਬ 1.25 ਲੱਖ ਲੋਕਾਂ ਨੂੰ ਪਰੇਡ 'ਚ ਸ਼ਾਮਲ ਹੋਣ ਦੀ ਇਜਾਜ਼ਤ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕੋਵਿਡ-19 ਦੇ ਕਹਿਰ ਦੌਰਾਨ ਗਣਤੰਤਰ ਦਿਵਸ ਪਰੇਡ ਦਾ ਆਯੋਜਨ ਕੀਤਾ ਗਿਆ ਸੀ ਅਤੇ ਕਰੀਬ 25,000 ਲੋਕਾਂ ਨੂੰ ਇਸ ਦੌਰਾਨ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਅਮਰੀਕਾ ਦੇ ਓਰੇਗਨ 'ਚ ਸੰਗੀਤ ਪ੍ਰੋਗਰਾਮ ਸਥਾਨ ਦੇ ਬਾਹਰ ਗੋਲੀਬਾਰੀ 'ਚ 6 ਲੋਕ ਜ਼ਖਮੀ

ਸੂਤਰਾਂ ਨੇ ਦੱਸਿਆ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਲੋਬਲ ਮਹਾਮਾਰੀ ਕਾਰਨ ਮੁੱਖ ਮਹਿਮਾਨ ਦੇ ਰੂਪ 'ਚ ਵਿਦੇਸ਼ ਤੋਂ ਕਿਸੇ ਖਾਸ ਵਿਅਕਤੀ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ। ਭਾਰਤ ਉਦਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਕਿਰਗਿਜ ਗਣਰਾਜ ਅਤੇ ਤਜ਼ਾਕਿਸਤਾਨ ਦੇ ਨੇਤਾਵਾਂ ਨੂੰ ਸੱਦਾ ਦੇਣ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ (ਵੀਡੀਓ)

ਪ੍ਰੋਟੋਕੋਲ ਦਾ ਪਾਲਣ ਜ਼ਰੂਰੀ
ਉਨ੍ਹਾਂ ਦੱਸਿਆ ਕਿ ਇਸ ਸਾਲ ਪਰੇਡ ਦੌਰਾਨ ਹਾਜ਼ਰ ਰਹਿਣ ਵਾਲੇ ਕਰੀਬ 24,000 ਲੋਕਾਂ 'ਚੋਂ 19,000 ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਬਾਕ ਆਮ ਲੋਕ ਹੋਣਗੇ, ਜੋ ਟਿਕਟ ਖਰੀਦ ਸਕਣਗੇ। ਪਰੇਡ ਦੌਰਾਨ ਕੋਵਿਡ-19 ਸਬੰਧੀ ਸਾਰੇ ਪ੍ਰੋਟੋਕੋਲ ਸੂਤਰਾਂ ਨੇ ਦੱਸਿਆ ਕਿ ਲੋਕਾਂ ਦੇ ਬੈਠਣ ਦਾ ਪ੍ਰਬੰਧ ਕਰਦੇ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਹਰ ਥਾਂ ਸੈਨੇਟਾਈਜ਼ਰ ਦਾ ਛਿੜਕਾਅ ਕਰਨ ਵਾਲੇ ਉਪਕਰਣ ਲੱਗੇ ਹੋਣਗੇ ਅਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ : ਪਾਕਿ 'ਚ 5.6 ਤੀਬਰਤਾ ਦਾ ਆਇਆ ਭੂਚਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News