500 ਰੁਪਏ ਨਾਲ ਜਿੱਤ ਗਈ 21 ਕਰੋੜ, ਫਲਾਈਟ ਅਟੈਂਡੈਂਟ ਨੇ ਜਹਾਜ਼ 'ਚ ਹੀ ਛੱਡ 'ਤੀ ਨੌਕਰੀ

Saturday, Apr 19, 2025 - 03:47 AM (IST)

500 ਰੁਪਏ ਨਾਲ ਜਿੱਤ ਗਈ 21 ਕਰੋੜ, ਫਲਾਈਟ ਅਟੈਂਡੈਂਟ ਨੇ ਜਹਾਜ਼ 'ਚ ਹੀ ਛੱਡ 'ਤੀ ਨੌਕਰੀ

ਨੈਸ਼ਨਲ ਡੈਸਕ : ਫਲਾਈਟ ਅਟੈਂਡੈਂਟ ਪ੍ਰਿਆ ਸ਼ਰਮਾ (ਬਦਲਿਆ ਹੋਇਆ ਨਾਂ) ਦੀ ਜ਼ਿੰਦਗੀ ਨੇ ਅਚਾਨਕ ਇੱਕ ਅਜਿਹਾ ਮੋੜ ਲੈ ਲਿਆ, ਜਿਸਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਕਈ ਮਹੀਨਿਆਂ ਤੱਕ ਵਿੱਤੀ ਮੁਸ਼ਕਲਾਂ ਨਾਲ ਜੂਝਣ ਤੋਂ ਬਾਅਦ ਪ੍ਰਿਆ ਨੇ ਸਿਰਫ਼ 500 ਰੁਪਏ ਦਾ ਨਿਵੇਸ਼ ਕਰਕੇ 21 ਕਰੋੜ ਰੁਪਏ ਜਿੱਤ ਲਏ। ਇਸ ਅਚਾਨਕ ਜਿੱਤ ਤੋਂ ਬਾਅਦ ਉਸਨੇ ਜਹਾਜ਼ ਵਿੱਚ ਹੀ ਆਪਣੀ ਨੌਕਰੀ ਛੱਡਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰ ਦਿੱਤਾ, ਜਿਸ ਨਾਲ ਯਾਤਰੀ ਵੀ ਹੈਰਾਨ ਰਹਿ ਗਏ।

ਇੰਸਟਾਗ੍ਰਾਮ ਸਕ੍ਰੌਲ ਕਰਦੇ ਹੋਏ ਮਿਲਿਆ ਸੀ ਮੌਕਾ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਪ੍ਰਿਆ ਕਈ ਮਹੀਨਿਆਂ ਤੋਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ। ਵਧਦੇ ਬਿੱਲਾਂ ਅਤੇ ਰੋਜ਼ਾਨਾ ਦੇ ਖਰਚਿਆਂ ਨੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਦਿੱਤਾ ਸੀ। ਇੱਕ ਦਿਨ ਜਦੋਂ ਉਹ ਇੰਸਟਾਗ੍ਰਾਮ 'ਤੇ ਸਕ੍ਰੌਲ ਕਰ ਰਹੀ ਸੀ ਤਾਂ ਉਸ ਨੂੰ ਇੱਕ ਆਨਲਾਈਨ ਕੈਸੀਨੋ ਦਾ ਇਸ਼ਤਿਹਾਰ ਮਿਲਿਆ ਜਿਸ ਵਿੱਚ ਇੱਕ ਖਾਸ ਪੇਸ਼ਕਸ਼ ਦਾ ਜ਼ਿਕਰ ਸੀ। ਪ੍ਰਿਆ ਨੇ ਸੋਚਿਆ ਕਿ ਜੇਕਰ ਉਹ ਸਿਰਫ਼ 500 ਰੁਪਏ ਦਾ ਨਿਵੇਸ਼ ਕਰੇ ਤਾਂ ਉਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਉਸਨੇ ਦੱਸਿਆਕ ਕਿ ''ਮੈਂ ਆਮ ਤੌਰ 'ਤੇ ਅਜਿਹੀਆਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਕਰਦੀ, ਪਰ ਉਸ ਸਮੇਂ ਮੈਂ ਜੋਖਮ ਲੈਣ ਦਾ ਫੈਸਲਾ ਕੀਤਾ।"

ਇਹ ਵੀ ਪੜ੍ਹੋ : 2030 'ਚ ਫਿਰ ਆਵੇਗੀ ਕੋਰੋਨਾ ਵਰਗੀ ਭਿਆਨਕ ਤਬਾਹੀ? ਸਾਹਮਣੇ ਆਈ ਬੇਹੱਦ ਡਰਾਉਣ ਵਾਲੀ ਇਹ ਭਵਿੱਖਬਾਣੀ

21 ਕਰੋੜ ਰੁਪਏ ਜਿੱਤਣ ਤੋਂ ਬਾਅਦ ਵੀ ਸ਼ਾਂਤ ਰਹੀ ਪ੍ਰਿਆ
ਸ਼ੁਰੂ ਵਿੱਚ ਪ੍ਰਿਆ ਨੂੰ 1 ਲੱਖ ਰੁਪਏ ਮਿਲੇ। ਇਸ ਤੋਂ ਬਾਅਦ ਉਹ ਖੇਡਦੀ ਰਹੀ ਅਤੇ ਹੌਲੀ-ਹੌਲੀ ਉਸਦੀ ਰਕਮ 10 ਲੱਖ ਰੁਪਏ ਅਤੇ ਫਿਰ ਅੰਤ ਵਿੱਚ 21 ਕਰੋੜ ਰੁਪਏ ਹੋ ਗਈ। ਹਾਲਾਂਕਿ ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਪ੍ਰਿਆ ਕਹਿੰਦੀ ਹੈ ਕਿ ਜਿੱਤਣ ਤੋਂ ਬਾਅਦ ਉਸਨੇ ਕੈਸੀਨੋ ਟੀਮ ਤੋਂ ਇਸਦੀ ਪੁਸ਼ਟੀ ਵੀ ਕਰਵਾਈ, ਉਦੋਂ ਹੀ ਉਸ ਨੂੰ ਯਕੀਨ ਹੋ ਗਿਆ ਕਿ ਇਹ ਸਭ ਸੱਚ ਹੈ।

ਜਿੱਤ ਦੇ ਬਾਵਜੂਦ ਪ੍ਰਿਆ ਨੇ ਜਹਾਜ਼ ਵਿੱਚ ਸ਼ਾਂਤੀ ਨਾਲ ਆਪਣਾ ਕੰਮ ਜਾਰੀ ਰੱਖਿਆ। ਉਹ ਮੁਸਕਰਾਉਂਦੀ ਰਹੀ ਅਤੇ ਯਾਤਰੀਆਂ ਦੀ ਮਦਦ ਕਰਦੀ ਰਹੀ। ਉਸਨੇ ਸੋਚਿਆ ਕਿ ਉਹ ਇਸ ਬਾਰੇ ਕਿਸੇ ਨੂੰ ਨਹੀਂ ਦੱਸੇਗੀ। ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ, ਪ੍ਰਿਆ ਨੇ ਇੰਟਰਕਾਮ ਚੁੱਕਿਆ ਅਤੇ ਯਾਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਦੇਵੀਓ ਅਤੇ ਸੱਜਣੋ, ਮੈਂ ਤੁਹਾਡੀ ਚਾਲਕ ਦਲ ਦੀ ਮੈਂਬਰ ਪ੍ਰਿਆ ਬੋਲ ਰਹੀ ਹਾਂ... ਅਤੇ ਇਹ ਮੇਰੀ ਆਖਰੀ ਉਡਾਣ ਹੈ!" ਇਹ ਸੁਣ ਕੇ ਸਾਰੇ ਯਾਤਰੀ ਅਤੇ ਸਾਥੀ ਹੈਰਾਨ ਰਹਿ ਗਏ, ਜਿਸ ਤੋਂ ਬਾਅਦ ਜਹਾਜ਼ ਵਿੱਚ ਤਾੜੀਆਂ ਦੀ ਆਵਾਜ਼ ਗੂੰਜ ਉੱਠੀ।

ਇਹ ਵੀ ਪੜ੍ਹੋ : ਸਟਾਰਲਿੰਕ ਦੇ ਭਾਰਤ 'ਚ ਆਉਣ ਨਾਲ ਕੀ ਹੋਵੇਗਾ ਫ਼ਾਇਦਾ, ਤੁਹਾਡੇ ਤੱਕ ਕਦੋਂ ਪਹੁੰਚੇਗੀ ਸਰਵਿਸ?

BMW, ਮਾਲਦੀਵ ਅਤੇ ਪਰਿਵਾਰ ਲਈ ਤੋਹਫ਼ਾ
ਇਸ ਜਿੱਤ ਤੋਂ ਬਾਅਦ ਪ੍ਰਿਆ ਨੇ ਆਪਣੇ ਸੁਪਨਿਆਂ ਦੀ ਇੱਕ ਸੂਚੀ ਤਿਆਰ ਕੀਤੀ ਜਿਸ ਵਿੱਚ ਇੱਕ BMW ਕਾਰ ਖਰੀਦਣਾ, ਮਾਲਦੀਵ ਵਿੱਚ ਛੁੱਟੀਆਂ ਮਨਾਉਣਾ ਅਤੇ ਆਪਣੇ ਮਾਪਿਆਂ ਨੂੰ ਇੱਕ ਸੁਪਨਿਆਂ ਦਾ ਅਪਾਰਟਮੈਂਟ ਤੋਹਫ਼ੇ ਵਿੱਚ ਦੇਣਾ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News