ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ
Wednesday, Apr 29, 2026 - 04:50 PM (IST)
ਨਵੀਂ ਦਿੱਲੀ : ਤੁਹਾਡੇ ਕੋਲ ਭਾਰਤ ਵਿਚ ਜੇਕਰ ਇਕ ਹਜ਼ਾਰ ਰੁਪਏ ਹਨ ਤਾਂ ਤੁਸੀਂ ਈਰਾਨ ਵਿਚ ਉਸੇ ਹਜ਼ਾਰ ਰੁਪਏ ਤੋਂ ਕਰੋੜਪਤੀ ਬਣ ਸਕਦੇ ਹੋ। ਇਹ ਕੋਈ ਸਕੀਮ ਜਾਂ ਆਫਰ ਨਹੀਂ ਹੈ ਬਲਕਿ ਅਸੀਂ ਗੱਲ ਕਰ ਰਹੇ ਹਾਂ ਈਰਾਨੀ ਕਰੰਸੀ ਦੇ ਡਿੱਗਦੇ ਪੱਧਰ ਦੀ। ਜੀ ਹਾਂ, ਭਾਰਤ ਦਾ ਇਕ ਹਜ਼ਾਰ ਰੁਪਇਆ 1 ਕਰੋੜ 38 ਲੱਖ ਈਰਾਨੀ ਰਿਆਲ ਤੋਂ ਵਧੇਰੇ ਬਣਦੇ ਹਨ। ਈਰਾਨ ਦੀ ਕਰੰਸੀ ਲਗਾਤਾਰ ਡਿੱਗਦੀ ਜਾ ਰਹੀ ਹੈ। ਮੌਜੂਦਾ ਸਮੇਂ ਵਿਚ ਰਿਆਲ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 18 ਲੱਖ (1.8 million) ਪ੍ਰਤੀ ਅਮਰੀਕੀ ਡਾਲਰ 'ਤੇ ਪਹੁੰਚ ਗਈ ਹੈ।
ਅਮਰੀਕੀ ਘੇਰਾਬੰਦੀ
ਹਾਲਾਂਕਿ ਜੰਗ ਹੁਣ ਜੰਗਬੰਦੀ ਦੇ ਦੌਰ ਵਿੱਚ ਹੈ, ਪਰ ਅਮਰੀਕਾ ਵੱਲੋਂ ਲਗਾਈ ਗਈ ਆਰਥਿਕ ਘੇਰਾਬੰਦੀ (Blockade) ਲਗਾਤਾਰ ਜਾਰੀ ਹੈ। ਇਸ ਘੇਰਾਬੰਦੀ ਕਾਰਨ ਈਰਾਨ ਦੇ ਤੇਲ ਦੀਆਂ ਖੇਪਾਂ ਨੂੰ ਰੋਕਿਆ ਜਾਂ ਜ਼ਬਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸਰਕਾਰੀ ਮਾਲੀਏ ਅਤੇ ਵਿਦੇਸ਼ੀ ਮੁਦਰਾ (Hard currency) ਦੇ ਮੁੱਖ ਸਰੋਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਵਪਾਰ 'ਚ ਉਤਾਰ-ਚੜ੍ਹਾਅ
28 ਫਰਵਰੀ ਨੂੰ ਸ਼ੁਰੂ ਹੋਈ ਜੰਗ ਦੇ ਦੌਰਾਨ ਰਿਆਲ ਕੁਝ ਹਫ਼ਤਿਆਂ ਲਈ ਸਥਿਰ ਰਿਹਾ ਸੀ, ਕਿਉਂਕਿ ਉਸ ਸਮੇਂ ਦੇਸ਼ ਵਿੱਚ ਵਪਾਰ ਅਤੇ ਦਰਾਮਦ (imports) ਬਹੁਤ ਘੱਟ ਹੋ ਰਹੀ ਸੀ। ਪਰ ਪਿਛਲੇ ਦੋ ਦਿਨਾਂ ਤੋਂ ਰਿਆਲ ਦੀ ਕੀਮਤ 'ਚ ਤੇਜ਼ੀ ਨਾਲ ਗਿਰਾਵਟ ਸ਼ੁਰੂ ਹੋਈ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਰਿਆਲ ਦੀ ਇਸ ਇਤਿਹਾਸਕ ਗਿਰਾਵਟ ਨਾਲ ਦੇਸ਼ 'ਚ ਮਹਿੰਗਾਈ ਹੋਰ ਵਧੇਗੀ। ਇਰਾਨ 'ਚ ਭੋਜਨ, ਦਵਾਈਆਂ, ਇਲੈਕਟ੍ਰੋਨਿਕਸ ਤੇ ਕੱਚੇ ਮਾਲ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਕੀਮਤਾਂ ਸਿੱਧੇ ਤੌਰ 'ਤੇ ਡਾਲਰ ਦੀ ਦਰ ਨਾਲ ਜੁੜੀਆਂ ਹੁੰਦੀਆਂ ਹਨ। ਇਸ ਕਾਰਨ ਆਮ ਜਨਤਾ ਦੀਆਂ ਲੋੜਾਂ ਦੀਆਂ ਵਸਤੂਆਂ ਹੋਰ ਮਹਿੰਗੀਆਂ ਹੋਣ ਦਾ ਖਦਸ਼ਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
