ਗੰਨਾ ਕਿਸਾਨਾਂ ਦੀ ਲੱਗ ਗਈ ਲਾਟਰੀ! ਕੇਂਦਰ ਨੇ ਦੇ''ਤਾ ਵੱਡਾ ਤੋਹਫਾ

Tuesday, May 05, 2026 - 07:37 PM (IST)

ਗੰਨਾ ਕਿਸਾਨਾਂ ਦੀ ਲੱਗ ਗਈ ਲਾਟਰੀ! ਕੇਂਦਰ ਨੇ ਦੇ''ਤਾ ਵੱਡਾ ਤੋਹਫਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਨੇ ਸੀਜ਼ਨ 2026-27 (ਅਕਤੂਬਰ-ਸਤੰਬਰ) ਲਈ ਗੰਨੇ ਦੀ ਉਚਿਤ ਅਤੇ ਲਾਭਕਾਰੀ ਕੀਮਤ (FRP) ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਗੰਨੇ ਦੀ ਕੀਮਤ 365 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਹੈ, ਜੋ ਕਿ 10.25% ਦੀ ਬੁਨਿਆਦੀ ਰਿਕਵਰੀ ਦਰ 'ਤੇ ਆਧਾਰਿਤ ਹੈ।

5 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ
ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦੇ ਲਗਭਗ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ-ਨਾਲ ਖੰਡ ਮਿੱਲਾਂ ਅਤੇ ਸਬੰਧਤ ਕੰਮਾਂ ਵਿੱਚ ਲੱਗੇ 5 ਲੱਖ ਮਜ਼ਦੂਰਾਂ ਨੂੰ ਸਿੱਧਾ ਫਾਇਦਾ ਹੋਵੇਗਾ। ਇਹ ਨਵੀਂ ਕੀਮਤ 1 ਅਕਤੂਬਰ 2026 ਤੋਂ ਲਾਗੂ ਹੋਵੇਗੀ।

ਲਾਗਤ ਨਾਲੋਂ 100 ਫੀਸਦੀ ਤੋਂ ਵੱਧ ਮੁਨਾਫਾ
ਸਰੋਤਾਂ ਅਨੁਸਾਰ, ਸਾਲ 2026-27 ਲਈ ਗੰਨੇ ਦੀ ਉਤਪਾਦਨ ਲਾਗਤ 182 ਰੁਪਏ ਪ੍ਰਤੀ ਕੁਇੰਟਲ ਮੰਨੀ ਗਈ ਹੈ। ਇਸ ਲਿਹਾਜ਼ ਨਾਲ 365 ਰੁਪਏ ਦੀ FRP ਉਤਪਾਦਨ ਲਾਗਤ ਨਾਲੋਂ 100.5% ਵੱਧ ਹੈ। ਇਹ ਕੀਮਤ ਮੌਜੂਦਾ ਸੀਜ਼ਨ 2025-26 ਦੇ ਮੁਕਾਬਲੇ 2.81 ਫੀਸਦੀ ਜ਼ਿਆਦਾ ਹੈ।

ਰਿਕਵਰੀ ਤੇ ਕੀਮਤ ਦੇ ਨਿਯਮ
ਪ੍ਰੀਮੀਅਮ: ਜੇਕਰ ਰਿਕਵਰੀ 10.25 ਫੀਸਦੀ ਤੋਂ ਉੱਪਰ ਹੁੰਦੀ ਹੈ, ਤਾਂ ਹਰ 0.1 ਫੀਸਦੀ ਦੇ ਵਾਧੇ 'ਤੇ 3.56 ਰੁਪਏ ਪ੍ਰਤੀ ਕੁਇੰਟਲ ਦਾ ਵਾਧੂ ਪ੍ਰੀਮੀਅਮ ਦਿੱਤਾ ਜਾਵੇਗਾ।
ਘੱਟੋ-ਘੱਟ ਕੀਮਤ: ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ 9.5 ਫੀਸਦੀ ਤੋਂ ਘੱਟ ਰਿਕਵਰੀ ਵਾਲੀਆਂ ਮਿੱਲਾਂ ਦੇ ਮਾਮਲੇ 'ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਅਜਿਹੇ ਕਿਸਾਨਾਂ ਨੂੰ 338.3 ਰੁਪਏ ਪ੍ਰਤੀ ਕੁਇੰਟਲ ਦੀ ਗਾਰੰਟੀਸ਼ੁਦਾ ਕੀਮਤ ਮਿਲੇਗੀ।

ਬਕਾਇਆ ਅਦਾਇਗੀ ਵਿੱਚ ਤੇਜ਼ੀ
ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਬਕਾਏ ਤੇਜ਼ੀ ਨਾਲ ਨਿਪਟਾਏ ਜਾ ਰਹੇ ਹਨ। ਸੀਜ਼ਨ 2024-25 ਲਈ ਲਗਭਗ 99.5 ਫੀਸਦੀ ਅਤੇ ਮੌਜੂਦਾ ਸੀਜ਼ਨ 2025-26 ਲਈ (20 ਅਪ੍ਰੈਲ 2026 ਤੱਕ) ਲਗਭਗ 88.6 ਫੀਸਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਅਦਾ ਕੀਤੀ ਜਾ ਚੁੱਕੀ ਹੈ। 

ਦੱਸਣਯੋਗ ਹੈ ਕਿ ਇਹ ਕੀਮਤ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਅਤੇ ਰਾਜ ਸਰਕਾਰਾਂ ਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤੈਅ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News