Takeoff ਕਰਨ ਲੱਗੇ ਜਹਾਜ਼ ਨੂੰ ਲੱਗ ਗਈ ਅੱਗ ! ਦਿੱਲੀ ਏਅਰਪੋਰਟ ''ਤੇ ਮਚਿਆ ਹੜਕੰਪ

Sunday, Apr 26, 2026 - 11:21 AM (IST)

Takeoff ਕਰਨ ਲੱਗੇ ਜਹਾਜ਼ ਨੂੰ ਲੱਗ ਗਈ ਅੱਗ ! ਦਿੱਲੀ ਏਅਰਪੋਰਟ ''ਤੇ ਮਚਿਆ ਹੜਕੰਪ

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਐਤਵਾਰ ਸਵੇਰੇ ਇੱਕ ਭਿਆਨਕ ਹਾਦਸਾ ਹੋਣੋਂ ਬਚ ਗਿਆ। ਦਿੱਲੀ ਤੋਂ ਜ਼ਿਊਰਿਖ (ਸਵਿਟਜ਼ਰਲੈਂਡ) ਜਾ ਰਹੀ ਸਵਿਸ ਏਅਰਲਾਈਨਜ਼ ਦੀ ਫਲਾਈਟ LX 147 ਦੇ ਇੰਜਣ ਵਿੱਚ ਟੇਕ-ਆਫ ਦੌਰਾਨ ਅਚਾਨਕ ਅੱਗ ਲੱਗ ਗਈ। ਪਾਇਲਟ ਨੇ ਤੁਰੰਤ ਸੂਝ-ਬੂਝ ਦਿਖਾਉਂਦੇ ਹੋਏ ਸਮਾਂ ਰਹਿੰਦਿਆਂ ਜਹਾਜ਼ ਨੂੰ ਰੋਕ ਦਿੱਤਾ ਅਤੇ ਰਨਵੇਅ 'ਤੇ ਹੀ ਜਹਾਜ਼ ਨੂੰ ਖਾਲੀ ਕਰਵਾਉਣ ਦਾ ਫੈਸਲਾ ਕੀਤਾ।

ਇਹ ਜਹਾਜ਼ ਏਅਰਬੱਸ ਦਾ A330 ਮਾਡਲ ਦੱਸਿਆ ਜਾ ਰਿਹਾ ਹੈ। ਇਹ ਘਟਨਾ ਐਤਵਾਰ ਰਾਤ ਲਗਭਗ 1:08 ਵਜੇ ਵਾਪਰੀ ਜਦੋਂ ਜਹਾਜ਼ ਰਨਵੇਅ 'ਤੇ ਉਡਾਣ ਭਰਨ ਲਈ ਤਿਆਰ ਸੀ ਤੇ ਕਾਫ਼ੀ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ। ਇਸੇ ਦੌਰਾਨ ਜਹਾਜ਼ ਦੇ 1 ਇੰਜਣ ਵਿੱਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਪਹਿਲਾਂ ਇੰਜਣ ਫੇਲ੍ਹ ਹੋਇਆ ਅਤੇ ਫਿਰ ਉਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ, ਜਿਸ ਮਗਰੋਂ ਏਅਰਪੋਰਟ 'ਤੇ ਚੀਕ-ਚਿਹਾੜਾ ਮਚ ਗਿਆ। ਇਸ ਜਹਾਜ਼ 'ਚ 4 ਬੱਚਿਆਂ ਸਣੇ ਕੁੱਲ 228 ਯਾਤਰੀ ਅਤੇ ਕ੍ਰੂ ਮੈਂਬਰ ਸਵਾਰ ਸਨ।

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਅੱਗ ਲੱਗਦਿਆਂ ਹੀ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਰਨਵੇਅ 'ਤੇ ਹੀ ਬਾਹਰ ਕੱਢਿਆ ਗਿਆ। ਇਸ ਭੱਜ-ਦੌੜ ਅਤੇ ਸਲਾਈਡਾਂ ਰਾਹੀਂ ਹੇਠਾਂ ਉਤਰਨ ਦੌਰਾਨ 6 ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ।

ਇਸ ਘਟਨਾ ਮਗਰੋਂ ਸਵਿਸ ਏਅਰਲਾਈਨਜ਼ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਇਸ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ। ਕੰਪਨੀ ਦੇ ਤਕਨੀਕੀ ਮਾਹਿਰ ਦਿੱਲੀ ਪਹੁੰਚ ਰਹੇ ਹਨ ਤਾਂ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਤੇ ਯਾਤਰੀਆਂ ਦੇ ਰਹਿਣ ਅਤੇ ਆਪਣੀ ਮੰਜ਼ਿਲ ਤੱਕ ਜਾਣ ਲਈ ਦੂਜੀ ਫਲਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਹਾਦਸੇ ਕਾਰਨ ਹਵਾਈ ਅੱਡੇ ਦਾ ਰਨਵੇਅ ਨੰਬਰ 28 ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਕਈ ਹੋਰ ਉਡਾਣਾਂ ਦੇ ਸਮੇਂ ਵਿੱਚ ਦੇਰੀ ਹੋਈ।

ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News