ਦਿੱਲੀ ਹਵਾਈ ਅੱਡੇ ''ਤੇ 18.5 ਕਰੋੜ ਦਾ ਗਾਂਜਾ ਬਰਾਮਦ, ਬੈਂਕਾਕ ਤੋਂ ਆਏ ਜਹਾਜ਼ ''ਚ ਲਾਵਾਰਿਸ ਮਿਲੇ ਸਨ ਟ੍ਰਾਲੀ ਬੈਗ

Thursday, Apr 23, 2026 - 05:35 PM (IST)

ਦਿੱਲੀ ਹਵਾਈ ਅੱਡੇ ''ਤੇ 18.5 ਕਰੋੜ ਦਾ ਗਾਂਜਾ ਬਰਾਮਦ, ਬੈਂਕਾਕ ਤੋਂ ਆਏ ਜਹਾਜ਼ ''ਚ ਲਾਵਾਰਿਸ ਮਿਲੇ ਸਨ ਟ੍ਰਾਲੀ ਬੈਗ

ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਸੀਮਾ ਸ਼ੁਲਕ (ਕਸਟਮ) ਅਧਿਕਾਰੀਆਂ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਇਕ ਜਹਾਜ਼ ਦੇ ਅੰਦਰੋਂ ਲਾਵਾਰਿਸ ਪਏ ਟ੍ਰਾਲੀ ਬੈਗਾਂ 'ਚੋਂ 18.57 ਕਰੋੜ ਰੁਪਏ ਦੀ ਕੀਮਤ ਦਾ ਸ਼ੱਕੀ ਗਾਂਜਾ ਬਰਾਮਦ ਕੀਤਾ ਹੈ। ਇਕ ਸਰਕਾਰੀ ਬਿਆਨ ਅਨੁਸਾਰ, ਇਹ ਨਸ਼ੀਲਾ ਪਦਾਰਥ 20 ਅਪ੍ਰੈਲ ਨੂੰ ਬੈਂਕਾਕ ਤੋਂ ਪਹੁੰਚੀ ਇਕ ਉਡਾਣ ਦੀ ਜਾਂਚ ਦੌਰਾਨ ਮਿਲਿਆ, ਜਿਸ ਨਾਲ ਤਸਕਰੀ ਦੀ ਵੱਡੀ ਕੋਸ਼ਿਸ਼ ਦਾ ਖੁਲਾਸਾ ਹੋਇਆ ਹੈ।

ਇੰਝ ਹੋਇਆ ਖੁਲਾਸਾ
ਜਾਣਕਾਰੀ ਮੁਤਾਬਕ ਜਹਾਜ਼ ਦੇ ਅੰਦਰ ਇਹ ਟ੍ਰਾਲੀ ਬੈਗ ਬਹੁਤ ਹੀ ਸ਼ੱਕੀ ਹਾਲਤ ਵਿਚ ਰੱਖੇ ਹੋਏ ਸਨ। ਏਅਰਲਾਈਨ ਦੇ ਕਰਮਚਾਰੀਆਂ ਨੇ ਇਨ੍ਹਾਂ ਬੈਗਾਂ ਨੂੰ ਟਰਮੀਨਲ-3 ਦੇ ਆਗਮਨ (Arrival) ਹਾਲ ਵਿਚ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ। ਜਦੋਂ 'ਗ੍ਰੀਨ ਚੈਨਲ' 'ਤੇ ਇਨ੍ਹਾਂ ਬੈਗਾਂ ਦੀ ਐਕਸ-ਰੇ ਜਾਂਚ ਕੀਤੀ ਗਈ, ਤਾਂ ਅਧਿਕਾਰੀਆਂ ਨੂੰ ਕੁਝ ਸ਼ੱਕੀ ਤਸਵੀਰਾਂ ਨਜ਼ਰ ਆਈਆਂ।

18.57 ਕਿਲੋ ਨਸ਼ਾ ਬਰਾਮਦ
ਬੈਗਾਂ ਦੀ ਡੂੰਘਾਈ ਨਾਲ ਤਲਾਸ਼ੀ ਲੈਣ 'ਤੇ ਅਧਿਕਾਰੀਆਂ ਨੂੰ ਪੋਲੀਥੀਨ ਦੀਆਂ 19 ਥੈਲੀਆਂ ਮਿਲੀਆਂ, ਜਿਨ੍ਹਾਂ ਵਿਚ ਗਾਂਜਾ ਲੁਕਾ ਕੇ ਰੱਖਿਆ ਗਿਆ ਸੀ। ਕਸਟਮ ਵਿਭਾਗ ਅਨੁਸਾਰ, ਬਰਾਮਦ ਕੀਤੇ ਗਏ ਪੈਕਟਾਂ ਦਾ ਕੁੱਲ ਵਜ਼ਨ ਲਗਭਗ 20.5 ਕਿਲੋਗ੍ਰਾਮ ਸੀ, ਪਰ ਪੈਕਿੰਗ ਦਾ ਵਜ਼ਨ ਘਟਾਉਣ ਤੋਂ ਬਾਅਦ ਨਸ਼ੀਲੇ ਪਦਾਰਥ ਦਾ ਸ਼ੁੱਧ ਵਜ਼ਨ 18.57 ਕਿਲੋਗ੍ਰਾਮ ਪਾਇਆ ਗਿਆ ਹੈ। ਪ੍ਰਾਇਮਰੀ ਜਾਂਚ ਵਿਚ ਇਸ ਪਦਾਰਥ ਦੀ ਪੁਸ਼ਟੀ ਗਾਂਜਾ/ਮਾਰੀਜੁਆਨਾ ਵਜੋਂ ਹੋਈ ਹੈ।

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 18.57 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਇਸ ਪਾਬੰਦੀਸ਼ੁਦਾ ਸਮੱਗਰੀ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (NDPS) ਐਕਟ, 1985 ਦੀਆਂ ਸਬੰਧਤ ਧਾਰਾਵਾਂ ਤਹਿਤ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News