ਭਿਆਨਕ ਸੜਕ ਹਾਦਸੇ ਦੌਰਾਨ ਜੀਜੇ ਦੀ ਮੌਤ, ਸਾਲਾ ਗੰਭੀਰ ਜ਼ਖਮੀ

06/18/2024 4:00:03 PM

ਅਬੋਹਰ (ਸੁਨੀਲ) : ਅਬੋਹਰ ਮਲੋਟ ਰੋਡ ’ਤੇ ਬੀਤੀ ਸ਼ਾਮ ਕਾਰ ਨਾਲ ਹੋਈ ਟੱਕਰ ’ਚ ਜੀਜਾ-ਸਾਲਾ ਗੰਭੀਰ ਜ਼ਖਮੀ ਹੋ ਗਏ। ਸੰਸਥਾ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ ਪਰ ਸ੍ਰੀਗੰਗਾਨਗਰ ਦੇ ਹਸਪਤਾਲ 'ਚ ਇਲਾਜ ਦੌਰਾਨ ਜੀਜੇ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਬਾਈਪਾਸ ਦੇ ਵਸਨੀਕ ਆਕਾਸ਼ ਪੁੱਤਰ ਸੁਰੇਸ਼ ਕੁਮਾਰ ਅਤੇ ਉਸ ਦਾ ਸਾਲਾ ਕ੍ਰਿਸ਼ਨ ਪੁੱਤਰ ਸੁਨੀਲ ਕੁਮਾਰ ਈ-ਰਿਕਸ਼ਾ ’ਤੇ ਅਬੋਹਰ ਤੋਂ ਵਾਪਸ ਆਪਣੇ ਘਰ ਦੇਰ ਸ਼ਾਮ ਨੂੰ ਜਾ ਰਹੇ ਸੀ। ਜਦ ਉਹ ਮਲੋਟ ਰੋਡ ਹੁੰਡਈ ਸ਼ੋਅਰੂਮ ਨੇੜੇ ਮੁੜਣ ਲੱਗੇ ਤਾਂ ਮਲੋਟ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਵਿੱਚ ਟੱਕਰ ਮਾਰ ਦਿੱਤੀ।

ਸੂਚਨਾ ਮਿਲਣ ’ਤੇ ਸੰਮਤੀ ਮੈਂਬਰ ਮੋਨੂੰ ਗਰੋਵਰ ਤੇ ਹੋਰ ਮੈਂਬਰ ਤੁਰੰਤ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ। ਇਸ ’ਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਸ੍ਰੀਗੰਗਾਨਗਰ ਲੈ ਗਏ, ਜਿੱਥੇ ਦੇਰ ਰਾਤ ਆਕਾਸ਼ ਦੀ ਮੌਤ ਹੋ ਗਈ।


Babita

Content Editor

Related News