ਇਜ਼ਰਾਈਲ ਨੇ ਰਫਾਹ ਦੀਆਂ ਸੜਕਾਂ ''ਤੇ ਉਤਾਰੇ ਟੈਂਕ, ਰਾਹਤ ਕੈਂਪਾਂ ''ਤੇ ਕੀਤਾ ਹਮਲਾ, 66 ਲੋਕਾਂ ਦੀ ਹੋਈ ਮੌਤ

05/29/2024 4:01:50 PM

ਇੰਟਰਨੈਸ਼ਨਲ ਡੈਸਕ : ਇਜ਼ਰਾਈਲੀ ਫੌਜ ਦੇ ਹਮਲਿਆਂ ਨੇ ਦੱਖਣੀ ਗਾਜ਼ਾ ਦੇ ਰਫਾਹ ਸ਼ਹਿਰ ਵਿੱਚ ਹਫੜਾ-ਦਫੜੀ ਮਚਾ ਦਿੱਤੀ ਹੈ। ਦੋ ਦਿਨਾਂ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਇੱਥੇ 66 ਲੋਕ ਮਾਰੇ ਗਏ ਹਨ। ਮੰਗਲਵਾਰ ਨੂੰ ਇਜ਼ਰਾਇਲੀ ਫੌਜ ਨੇ ਵਿਸਥਾਪਿਤ ਲੋਕਾਂ ਲਈ ਬਣਾਏ ਗਏ ਕੈਂਪ 'ਤੇ ਹਮਲਾ ਕਰ ਦਿੱਤਾ, ਜਿਸ 'ਚ 21 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਜ਼ਰਾਈਲ ਨੇ ਰਫਾਹ 'ਚ ਹਵਾਈ ਹਮਲਾ ਕੀਤਾ ਸੀ, ਜਿਸ 'ਚ 45 ਲੋਕ ਮਾਰੇ ਗਏ ਸਨ। 

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਦੱਸ ਦੇਈਏ ਕਿ ਇਸ ਹਮਲੇ ਨੂੰ ਲੈ ਕੇ ਨੇਤਨਯਾਹੂ ਨੇ ਅਫਸੋਸ ਪ੍ਰਗਟ ਕੀਤਾ ਅਤੇ ਜਾਂਚ ਦੀ ਮੰਗ ਕਰਨ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਇੱਕ ਦਿਨ ਬਾਅਦ ਹੀ ਇਜ਼ਰਾਈਲ ਨੇ ਇੱਕ ਵਾਰ ਫਿਰ ਰਫਾਹ 'ਤੇ ਹਮਲਾ ਕਰ ਦਿੱਤਾ। ਰਿਪੋਰਟ ਮੁਤਾਬਕ ਇਜ਼ਰਾਈਲ ਨੇ ਮਿਸਰ ਤੋਂ ਮਿਲਣ ਵਾਲੀ ਰਫਾਹ ਦੀ ਮਹੱਤਵਪੂਰਨ ਪਹਾੜੀ 'ਤੇ ਵੀ ਕਬਜ਼ਾ ਕਰ ਲਿਆ ਹੈ। ਇਜ਼ਰਾਈਲੀ ਟੈਂਕ ਰਫਾਹ ਪਹੁੰਚ ਚੁੱਕੇ ਹਨ। ਅੱਜ ਸਵੇਰੇ ਅਰਬੀ ਭਾਸ਼ਾ ਦੇ ਟੈਲੀਗ੍ਰਾਮ ਚੈਨਲਾਂ 'ਤੇ ਸ਼ਹਿਰ ਦੇ ਕੇਂਦਰ ਤੋਂ ਟੈਂਕਾਂ ਦੇ ਟਰੈਕ ਸਾਂਝੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਜਾਣਕਾਰੀ ਮੁਤਾਬਕ ਫਲਸਤੀਨੀ ਵਿਸਥਾਪਿਤ ਲੋਕਾਂ ਦੇ ਰਾਹਤ ਕੈਂਪ 'ਤੇ ਹੋਏ ਹਮਲੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ। ਇਸ ਦੇ ਬਾਵਜੂਦ ਸ਼ਹਿਰ 'ਚ ਗੋਲਾਬਾਰੀ ਅਤੇ ਧਮਾਕੇ ਹੋਣ ਦਾ ਸਿਲਸਿਲਾ ਜਾਰੀ ਹਨ। ਨਿਊਜ਼ ਏਜੰਸੀਆਂ ਰਾਇਟਰਜ਼ ਅਤੇ ਏਐੱਫਪੀ ਨੇ ਫਲਸਤੀਨੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਸ ਧਮਾਕੇ ਵਿੱਚ 21 ਲੋਕ ਮਾਰੇ ਗਏ ਹਨ, ਜਦੋਂ ਕਿ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ਵਿੱਚ 64 ਲੋਕ ਜ਼ਖ਼ਮੀ ਹੋਏ ਹਨ। ਨਿਊਜ਼ ਏਜੰਸੀ ਵਫਾ ਦੀ ਰਿਪੋਰਟ ਮੁਤਾਬਕ ਫਲਸਤੀਨੀ ਅਥਾਰਟੀ ਦੇ ਬੁਲਾਰੇ ਨਬੀਲ ਅਬੂ ਰੁਡੀਨੇਹ ਨੇ ਰਫਾਹ 'ਤੇ ਅੱਜ ਦੇ ਹਮਲੇ ਨੂੰ 'ਕਤਲੇਆਮ' ਦੱਸਿਆ ਹੈ।

ਇਹ ਵੀ ਪੜ੍ਹੋ - ਹੁਣ ਤੁਰਕੀ ਏਅਰਲਾਈਨਜ਼ ਦੇ ਜਹਾਜ਼ ਨੂੰ ‘ਟਰਬੂਲੈਂਸ’ ਨੇ ਝਿੰਜੋੜਿਆ, ਫਲਾਈਟ ਅਟੈਂਡੈਂਟ ਦੀ ਟੁੱਟੀ ਰੀੜ੍ਹ ਦੀ ਹੱਡੀ

ਮੀਡੀਆ ਰਿਪੋਰਟਾਂ ਮੁਤਾਬਕ ਸਾਊਦੀ ਅਰਬ ਨੇ ਰਫਾਹ 'ਚ ਇਜ਼ਰਾਈਲ ਦੇ ਲਗਾਤਾਰ ਹਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਦੋਗਲੇ ਸ਼ਬਦਾਂ ਵਿਚ ਕਿਹਾ ਹੈ ਕਿ ਇਜ਼ਰਾਈਲ ਨੂੰ ਫਲਸਤੀਨ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਦੋਵਾਂ ਦੀ ਹੋਂਦ ਆਪਸ ਵਿਚ ਜੁੜੀ ਹੋਈ ਹੈ। ਸਾਊਦੀ ਅਰਬ ਨੇ ਵੀ ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਮੰਗ ਕੀਤੀ। ਦੂਜੇ ਪਾਸੇ ਰਫਾਹ 'ਚ ਲਗਾਤਾਰ ਹੋ ਰਹੇ ਹਮਲਿਆਂ ਤੋਂ ਬਾਅਦ ਹਮਾਸ ਪਰੇਸ਼ਾਨ ਹੋ ਗਿਆ ਹੈ। ਉਸ ਨੇ ਕਿਹਾ ਹੈ ਕਿ ਹੁਣ ਇਜ਼ਰਾਈਲ ਨਾਲ ਜੰਗਬੰਦੀ ਦੀ ਗੱਲਬਾਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ - ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਇਸ ਮਸ਼ਰੂਮ ਨਾਲ ਪਾ ਸਕਦੇ ਹੋ ਛੁਟਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News