ਜੰਮੂ-ਕਸ਼ਮੀਰ : ਤ੍ਰਾਲ 'ਚ ਸੁਰੱਖਿਆ ਫੋਰਸ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ, ਮੁਕਾਬਲਾ ਜਾਰੀ

07/15/2017 3:33:44 PM

ਨਵੀਂ ਦਿੱਲੀ — ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਚਲਾਏ ਗਏ ਸਰਚ ਆਪਰੇਸ਼ਨ ਦੇ ਦੌਰਾਨ ਦੱਖਣੀ ਕਸ਼ਮੀਰ ਦੇ ਤ੍ਰਾਲ ਸਥਿਤ ਸਟੋਰਾ ਇਲਾਕੇ 'ਚ ਅੱਤਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ 2 ਅੱਤਵਾਦੀਆਂ ਦੇ ਮਾਰੇ ਜਾਨ ਦੀ ਖਬਰ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਜੰਮੂ ਰਾਸ਼ਟਰੀ ਮਾਰਗ 'ਤੇ ਵੱਡੇ ਅੱਤਵਾਦੀ ਹਮਲੇ ਦੇ ਸ਼ੱਕ ਦੇ ਕਾਰਨ ਅਲਰਟ ਜਾਰੀ ਕੀਤਾ ਹੈ। ਬਿਜਬਿਹਾੜਾ ਤੋਂ ਸ਼੍ਰੀਨਗਰ ਅਤੇ ਪੰਥਾਚੌਂਕ-ਨੌਗਾਮ-ਹੈਦਰਪੋਰਾ-ਬੇਮਿਨਾ ਬਾਈਪਾਸ ਅਤੇ ਐਚ.ਐਮ.ਟੀ. ਤੋਂ ਗਾਂਦਰਬਲ ਮਾਰਗ ਨੂੰ ਨਾਜ਼ੁਕ ਇਲਾਕਾ ਘੋਸ਼ਿਤ ਕੀਤਾ ਹੈ। ਹਮਲੇ ਦੇ ਲਈ ਅੱਤਵਾਦੀਆਂ ਨੇ 3 ਤੋਂ 4 ਦਸਤੇ ਬਣਾਏ ਹਨ। ਹਰੇਕ ਦਸਤੇ 'ਚ 2 ਤੋਂ 3 ਅੱਤਵਾਦੀ ਸ਼ਾਮਲ ਹਨ। ਕੁਝ ਅੱਤਵਾਦੀਆਂ ਨੂੰ ਸ਼੍ਰੀਨਗਰ ਦੇ ਬਾਹਰੀ ਖੇਤਰ ਨੌਗਾਮ ਅਤੇ ਮਾਚਛੁਵਾ 'ਚ ਦੇਖਿਆ ਗਿਆ ਹੈ। ਸੁਰੱਖਿਆ ਫੋਰਸ ਨੇ ਸਾਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।
ਅੱਤਵਾਦੀਆਂ ਦੇ ਕੋਲ ਰਾਕੇਟ ਲਾਂਚਰ ਵਰਗੇ ਘਾਤਕ ਹਥਿਆਰ ਹੋਣ ਦੀ ਜਾਣਕਾਰੀ ਮਿਲੀ ਹੈ। ਹਮਲੇ ਨੂੰ ਅੰਜਾਮ ਦੇਣ ਦੇ ਲਈ ਅੱਤਵਾਦੀਆਂ ਨੇ ਹਰੇਕ ਦਸਤੇ ਨੂੰ ਇਕ ਸਾਲ ਦੇ ਦੌਰਾਨ ਅੱਤਵਾਦੀ ਬਣਨ ਵਾਲੇ ਲੜਕਿਆਂ ਨੂੰ ਸ਼ਾਮਲ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਤਵਾਦੀ ਆਧਾਰ ਸ਼ਿਵਰਾਂ ਜਾਂ ਸ਼ਰਧਾਲੂਆਂ ਦੀਆਂ ਗੱਡੀਆਂ 'ਤੇ ਭੀੜ ਵਾਲੇ ਇਲਾਕੇ 'ਚ ਗ੍ਰੇਨੇਡ ਨਾਲ ਹਮਲਾ ਕਰ ਸਕਦੇ ਹਨ।


Related News