ਮੁਖੀਆ ਦੇ 2 ਬੇਟਿਆਂ ਦਾ ਕੀਤਾ ਕਤਲ, ਵੱਖ-ਵੱਖ ਸਥਾਨਾਂ ਤੋਂ ਬਰਾਮਦ ਹੋਈਆਂ ਲਾਸ਼ਾਂ

Tuesday, Dec 12, 2017 - 05:40 PM (IST)

ਬੇਗੂਸਰਾਏ— ਬਿਹਾਰ 'ਚ ਕਤਲ, ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਪਰਾਧੀਆਂ ਵੱਲੋਂ ਰਾਜ ਦੇ ਬੇਗੂਸਰਾਏ ਜ਼ਿਲੇ 'ਚ ਮੁਖੀਆ ਦੇ ਦੋ ਬੇਟਿਆਂ ਦਾ ਕਤਲ ਕਰਕੇ ਲਾਸ਼ਾਂ ਨੂੰ ਵੱਖ-ਵੱਖ ਸਥਾਨ 'ਤੇ ਸੁੱਟ ਦਿੱਤਾ ਗਿਆ। ਇਸ ਘਟਨਾ ਦੇ ਬਾਅਦ ਤੋਂ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। 
ਜਾਣਕਾਰੀ ਮੁਤਾਬਕ ਜ਼ਿਲੇ ਦੇ ਭਗਵਾਨਪੁਰ ਥਾਣਾ ਖੇਤਰ ਦੇ ਰਸਲਪੁਰ ਦੇ ਮੁਖੀਆ ਸੀਤਾਰਾਮ ਮਹਿਤੋ ਨੇ ਦੋਹੇਂ ਬੇਟੇ ਜਿਤੇਂਦਰ ਕੁਮਾਰ ਅਤੇ ਰਾਮ ਲਾਲ ਮਹਿਤੋ ਨੂੰ ਅਪਰਾਧੀਆਂ ਨੇ ਧੋਖੇ ਨਾਲ ਫੋਨ ਕਰਕੇ ਘਰ ਦੇ ਬਾਹਰ ਬੁਲਾ ਲਿਆ। ਉਸ ਦੇ ਬਾਅਦ ਪੱਥਰ ਨਾਲ ਕੁਚਲ ਕੇ ਦੋਹਾਂ ਦਾ ਕਤਲ ਕਰ ਦਿੱਤਾ। ਮੁਖੀਆ ਦੇ ਇਕ ਲੜਕੇ ਦੀ ਲਾਸ਼ ਤੇਘੜਾ ਥਾਣੇ ਦੇ ਰਾਮਪੁਰ ਸਕੂਲ ਨੇੜੇ ਪਈ ਮਿਲੀ, ਦੂਜੇ ਬੇਟੇ ਦੀ ਲਾਸ਼ ਖੋਦਾਵੰਦਪੁਰ ਥਾਣਾ ਖੇਤਰ ਦੇ ਦੌਲਤਪੁਰ ਇਲਾਕੇ ਤੋਂ ਬਰਾਮਦ ਹੋਈ। ਪੁਲਸ ਵੱਲੋਂ ਘਟਨਾ ਸਥਾਨ 'ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਭਗਵਾਨਪੁਰ ਦੇ ਇੰਚਾਰਜ਼ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਅਪਰਾਧੀਆਂ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਦੇ ਬਾਅਦ ਤੋਂ ਪਿੰਡ ਵਾਸੀਆਂ 'ਚ ਗੁੱਸਾ ਹੈ, ਉਹ ਲਗਾਤਾਰ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।


Related News