ਖੰਘ ਦੇ ਨਕਲੀ ਸਿਰਪ ਦੀਆਂ 575 ਬੋਤਲਾਂ ਜ਼ਬਤ, ਦੋ ਲੋਕ ਗ੍ਰਿਫ਼ਤਾਰ

Thursday, Jan 11, 2024 - 03:30 PM (IST)

ਖੰਘ ਦੇ ਨਕਲੀ ਸਿਰਪ ਦੀਆਂ 575 ਬੋਤਲਾਂ ਜ਼ਬਤ, ਦੋ ਲੋਕ ਗ੍ਰਿਫ਼ਤਾਰ

ਪੱਛਮੀ ਬੰਗਾਲ- ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ 'ਚ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਖੰਘ ਦੇ ਨਕਲੀ ਸਿਰਪ ਬਰਾਮਦ ਕੀਤੇ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਅਮੀਰੂਲ ਐੱਸ. ਕੇ. (34) ਅਤੇ ਅਜੀਜ਼ ਐੱਸ. ਕੇ. (27) ਨੂੰ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਵੈਸ਼ਣਬਨਗਰ ਥਾਣਾ ਖੇਤਰ ਦੀ ਪੁਲਸ ਨੇ ਬੁੱਧਵਾਰ ਰਾਤ ਗ੍ਰਿਫ਼ਤਾਰ ਕੀਤਾ। 

ਪੁਲਸ ਨੇ ਦੱਸਿਆ ਕਿ ਦੋ ਹੋਰ ਵਿਅਕਤੀ ਉੱਥੋਂ ਫ਼ਰਾਰ ਹੋ ਗਏ। ਪੁਲਸ ਨੇ ਕਿਹਾ ਕਿ ਖੰਘ ਦੇ ਸਿਰਪ ਦੀਆਂ ਕੁੱਲ 575 ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਇਹ ਨਕਲੀ ਸਿਰਪ ਫੈਂਸੇਡਿਲ ਤੋਂ ਬਣਾਏ ਗਏ ਸਨ। ਫੈਂਸੇਡਿਲ ਨਿਰਮਿਤ ਖੰਘ ਦੇ ਸਿਰਪ 'ਤੇ ਭਾਰਤ ਵਿਚ ਪਾਬੰਦੀ ਹੈ, ਕਿਉਂਕਿ ਇਸ ਵਿਚ ਨਸ਼ਾ ਹੁੰਦਾ ਹੈ। ਪੁਲਸ ਨੇ ਕਿਹਾ ਕਿ ਬੰਗਲਾਦੇਸ਼ ਵਿਚ ਇਸ ਦਾ ਸੇਵਨ ਵੱਡੀ ਮਾਤਰਾ ਵਿਚ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਸ਼ਰਾਬ 'ਤੇ ਸਖ਼ਤੀ ਹੈ।


author

Tanu

Content Editor

Related News