176 ਸਾਲ ਦਾ ਹੋਇਆ ਨੈਨੀਤਾਲ, ਦੁਨੀਆ ਦੇ ਸਾਹਮਣੇ ਲਿਆਇਆ ਸੀ ਇਹ ਅੰਗਰੇਜ਼ ਕਾਰੋਬਾਰੀ

11/18/2017 1:30:10 PM

ਉਤਰਾਖੰਡ— ਸਰੋਵਰ ਨਗਰੀ ਨੈਨੀਤਾਲ ਸ਼ਨੀਵਾਰ 18 ਨਵੰਬਰ ਨੂੰ 176 ਸਾਲ ਪੂਰੇ ਕਰ ਕੇ 177ਵੇਂ ਸਾਲ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਅੱਜ ਦੇ ਦਿਨ ਹੀ ਸਾਲ 1841 'ਚ ਅੰਗਰੇਜ਼ ਵਪਾਰੀ ਪੀਟਰ ਬੈਰਨ ਨੇ ਇਸ ਖੂਬਸੂਰਤ ਸ਼ਹਿਰ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਸੀ। ਇਸ ਤੋਂ ਪਹਿਲਾਂ ਸਾਲ 1823 'ਚ ਅੰਗਰੇਜ਼ ਅਧਿਕਾਰੀ ਟਰੇਲ ਇੱਥੇ ਆਏ ਸਨ ਪਰ ਟਰੇਲ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਸੀ। ਜਦੋਂ ਪੀਟਰ ਬੈਰਨ ਇੱਥੇ ਪੁੱਜੇ ਤਾਂ ਨਰ ਸਿੰਘ ਥੋਕਦਾਰ ਕੋਲ ਨੈਨੀਤਾਲ ਦੀ ਪੂਰੀ ਮਲਕੀਅਤ ਸੀ। ਅੰਗਰੇਜ਼ ਵਪਾਰੀ ਪੀਟਰ ਬੈਰਨ ਨੇ ਨਰ ਸਿੰਘ ਥੋਕਦਾਰ ਨੂੰ ਡਰਾ ਧਮਕਾ ਕੇ ਇਸ ਸ਼ਹਿਰ ਨੂੰ ਆਪਣੇ ਨਾਂ ਕਰ ਲਿਆ। 
ਅੰਗਰੇਜ਼ਾਂ ਨੇ ਨੈਨੀਤਾਲ ਨੂੰ ਸਿਰਫ ਆਪਣੀ ਰਾਜਧਾਨੀ ਬਣਾਇਆ ਸਗੋਂ ਨੈਨੀਤਾਲ ਨੂੰ ਛੋਟੀ ਵਿਲਾਇਤ ਦਾ ਵੀ ਦਰਜਾ ਦਿੱਤਾ। ਨੈਨੀਤਾਲ ਦੀ ਬਸਾਵਟ (ਬੰਦੋਬਸਤ) ਤੋਂ ਬਾਅਦ ਸਾਲ 1867 'ਚ ਭੂਚਾਲ ਆਇਆ ਅਤੇ ਸਾਲ 1880 'ਚ ਇੱਥੇ ਭਾਰੀ ਜ਼ਮੀਨ ਖਿੱਸਕਣ ਹੋਇਆ, ਜਿਸ 'ਚ 151 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਸ਼ਹਿਰ ਨੂੰ ਸੁਰੱਖਿਅਤ ਕਰਨ ਲਈ 64 ਛੋਟੇ-ਵੱਡੇ ਨਾਲਿਆਂ ਦਾ ਨਿਰਮਾਣ ਕਰਵਾਇਆ ਸੀ। ਸਮੇਂ ਨਾਲ ਵਧਦੀ ਆਬਾਦੀ ਨਾਲ ਸ਼ਹਿਰ ਦੀ ਮੌਜੂਦਗੀ 'ਚ ਫਿਰ ਤੋਂ ਖਤਰਾ ਮੰਡਰਾ ਰਿਹਾ ਹੈ। ਇਸ ਖੂਬਸੂਰਤ ਸ਼ਹਿਰ ਨੂੰ ਬਚਾਉਣ ਲਈ ਨੌਜਵਾਨਾਂ ਨੇ 'ਮੇਰੀ ਧਰੋਹਰ ਮੇਰਾ ਸਰੋਵਰ' ਦੀ ਸ਼ੁਰੂਆਤ ਕੀਤੀ ਹੈ।


Related News