ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਇਕੱਠਿਆਂ ਸਸਕਾਰ, ਨਹੀਂ ਦੇਖੇ ਜਾਂਦੇ ਸੀ ਵੈਣ (ਵੀਡੀਓ)
Monday, May 06, 2024 - 06:27 PM (IST)

ਘੁਮਾਣ (ਗੋਰਾਇਆ) : ਪਿੰਡ ਕੋਟਲੀ ਸੂਬਾ ਸਿੰਘ ਦੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਖੇਤਾਂ ਨੂੰ ਲਾਈ ਅੱਗ ਕਾਰਨ ਹੋਏ ਹਾਦਸੇ ਦੌਰਾਨ ਮੌਤ ਹੋ ਗਈ ਸੀ। ਬੀਤੇ ਦਿਨ ਪਰਿਵਾਰ ਦੇ ਤਿੰਨੇ ਮੈਂਬਰਾਂ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ’ਚ ਕਰ ਦਿੱਤਾ। ਜਾਣਕਾਰੀ ਅਨੁਸਾਰ ਅਮਰਜੋਤ ਸਿੰਘ ਪੁੱਤਰ ਸੂਬੇ ਨਿਰਮਲ ਸਿੰਘ ਅਤੇ ਉਸਦੀ ਮਾਤਾ ਬਲਬੀਰ ਕੌਰ ਅਤੇ ਉਸਦਾ ਤਿੰਨ ਸਾਲ ਦਾ ਬੱਚਾ ਅਰਮਾਨਦੀਪ ਸਿੰਘ ਮਹਿਤਾ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਆ ਰਹੇ ਸੀ ਕਿ ਰਸਤੇ ਵਿਚ ਕਿਸੇ ਜ਼ਿਮੀਂਦਾਰ ਵੱਲੋਂ ਨਾੜ ਨੂੰ ਲਾਈ ਅੱਗ ਦੌਰਾਨ ਹੋਏ ਧੂੰਏਂ ਕਾਰਨ ਕਿਸੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਦਾ ਬੀਤੇ ਦਿਨ ਸਸਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵਿਦੇਸ਼ ਪੜ੍ਹਾਈ ਕਰਨ ਲਈ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ
ਮ੍ਰਿਤਕ ਅਮਰਜੋਤ ਸਿੰਘ ਅਤੇ ਉਸਦੇ ਪੁੱਤਰ ਅਰਮਾਨਦੀਪ ਸਿੰਘ ਦਾ ਇਕ ਹੀ ਚਿੱਖਾ ਵਿਚ ਅੰਤਿਮ ਕੀਤਾ, ਜਦ ਕਿ ਉਸਦੀ ਮਾਤਾ ਬਲਬੀਰ ਕੌਰ ਦਾ ਵੱਖਰੀ ਚਿੱਖਾ ਵਿਚ ਸਸਕਾਰ ਕੀਤਾ। ਪਰਿਵਾਰ ’ਚ ਇਕੱਲੀ ਬਚੀ ਮ੍ਰਿਤਕ ਦੀ ਪਤਨੀ ਦਾ ਰੋ ਰੋ ਬੁਰਾ ਹਾਲ ਸੀ। ਅੰਤਿਮ ਸੰਸਕਾਰ ਵੇਲੇ ਵੱਡੀ ਗਿਣਤੀ ਵਿਚ ਪਹੁੰਚੇ ਪਿੰਡ ਵਾਲੇ ਦੀਆਂ ਅੱਖਾਂ ਵੀ ਨਮ ਸਨ।
ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8