ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਗੋਲੀ ਮਾਰ ਕੇ 16 ਸਾਲਾ ਮੁੰਡੇ ਦਾ ਕਤਲ

Friday, Jul 12, 2024 - 11:57 AM (IST)

ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਗੋਲੀ ਮਾਰ ਕੇ 16 ਸਾਲਾ ਮੁੰਡੇ ਦਾ ਕਤਲ

ਨਵੀਂ ਦਿੱਲੀ- ਉੱਤਰੀ-ਪੂਰਬੀ ਦਿੱਲੀ ਦੇ ਥਾਣੇ ਖੇਤਰ ਅਧੀਨ ਆਉਣ ਵਾਲੇ ਜਾਫਰਾਬਾਦ ਗਲੀ ਨੰਬਰ-8 ਵਿਚ ਵੀਰਵਾਰ ਰਾਤ ਇਕ ਨਾਬਾਲਗ ਮੁੰਡੇ ਦਾ ਕਤਲ ਕਰ ਦਿੱਤਾ ਗਿਆ। ਘਟਨਾ ਵੀਰਵਾਰ ਰਾਤ 9 ਵਜੇ ਦੀ ਹੈ, ਜਦੋਂ ਮ੍ਰਿਤਕ 16 ਸਾਲਾ ਮੁੰਡਾ ਆਪਣੇ ਭਰਾ ਅਤੇ ਉਸ ਦੇ ਦੋਸਤ ਨਾਲ ਕੱਪੜੇ ਖਰੀਦਣ ਆਇਆ ਸੀ। ਮ੍ਰਿਤਕ ਦਾ ਭਰਾ ਵੀ ਨਾਬਾਲਗ ਸੀ। ਪੁਲਸ ਦੀ ਜਾਂਚ ਮੁਤਾਬਕ ਪਤਾ ਲੱਗਾ ਹੈ ਕਿ ਕੁਝ ਬਦਮਾਸ਼ ਬਾਜ਼ਾਰ ਵਿਚ ਆਏ ਸਨ ਅਤੇ ਉਸ ਦਾ ਪਿੱਛਾ ਕਰ ਰਹੇ ਸਨ। 

ਡੀ. ਸੀ. ਪੀ. ਉੱਤਰੀ-ਪੂਰਬੀ ਜੁਆਏ ਟਿਰਕੀ ਨੇ ਕਤਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ਮਗਰੋਂ ਪਤਾ ਲੱਗਾ ਹੈ ਕਿ ਮ੍ਰਿਤਕ ਦਾ ਪਿੱਛਾ ਕਰਨ ਵਾਲੇ ਬਦਮਾਸ਼ ਉਸ ਨੂੰ ਜਾਣਦੇ ਸਨ।  ਜਾਂਚ ਵਿਚ ਪਤਾ ਲੱਗਾ ਹੈ ਕਿ ਦੋ ਸਕੂਟਰਾਂ 'ਤੇ 3 ਤੋਂ 4 ਮੁੰਡੇ ਆਏ ਸਨ ਅਤੇ ਜੋ ਕਿ ਮ੍ਰਿਤਕ ਨੂੰ ਜਾਣਦੇ ਸਨ। ਦੋਸ਼ੀ ਨਾਬਾਲਗ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਪਰ ਨਾਬਾਲਗ ਦੇ ਮਨਾ ਕਰਨ 'ਤੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਬਹਿਸ ਮਗਰੋਂ ਇਕ ਮੁੰਡੇ ਨੇ ਗੋਲੀ ਚਲਾ ਦਿੱਤੀ, ਜੋ ਮੁੰਡੇ ਦੇ ਮੋਢੇ 'ਤੇ ਲੱਗੀ। ਉਹ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਹਸਪਤਾਲ ਲੈ ਕੇ ਜਾਣ 'ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਓਧਰ DSP ਟਿਰਕੀ ਨੇ ਕਿਹਾ ਕਿ ਕੁਝ ਦੋਸ਼ੀਆਂ ਦੇ ਨਾਂ ਸਾਹਮਣੇ ਆਏ ਹਨ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ। 


author

Tanu

Content Editor

Related News