16 ਸਾਲਾ ਮੁੰਡੇ ਨੇ ਮੋਬਾਈਲ ’ਤੇ ਗੇਮ ਖੇਡ ਕੇ 36 ਲੱਖ ਰੁਪਏ ਗੁਆਏ
Sunday, Jun 05, 2022 - 11:07 AM (IST)
ਹੈਦਰਾਬਾਦ– ਇਕ ਹੈਰਾਨ ਕਰਨ ਵਾਲੀ ਘਟਨਾ ’ਚ ਹੈਦਰਾਬਾਦ ਦੇ ਇਕ 16 ਸਾਲਾ ਮੁੰਡੇ ਨੇ ਮੋਬਾਈਲ ਫੋਨ ’ਤੇ ਆਨਲਾਈਨ ਗੇਮ ਖੇਡ ਕੇ 36 ਲੱਖ ਰੁਪਏ ਗੁਆ ਲਏ। ਇਹ ਖਬਰ ਅਜਿਹੇ ਸਮੇਂ ’ਚ ਆਈ ਹੈ ਜਦੋਂ ਬਹੁਤ ਸਾਰੇ ਬਾਲਗ ਆਨਲਾਈਨ ਗੇਮ ਦੀ ਆਦਤ ਅਤੇ ਫੈਂਟੇਸੀ ਗੇਮਾਂ ਕਾਰਨ ਆਰਥਿਕ ਬਰਬਾਦੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰ ਰਹੇ ਹਨ। ਹੈਦਰਾਬਾਦ ਦੇ ਅੰਬਰਪੇਟ ਇਲਾਕੇ ਦਾ ਰਹਿਣ ਵਾਲਾ ਇਹ ਮੁੰਡਾ ਆਨਲਾਈਨ ਗੇਮਾਂ ਦਾ ਭੁਗਤਾਨ ਕਰਨ ਲਈ ਆਪਣੀ ਮਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰਦਾ ਸੀ।
ਇਹ ਵੀ ਪੜ੍ਹੋ– ਵਰਚੁਅਲ ਕਾਲ ਰਾਹੀਂ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼? ਜਾਣੋ ਕੀ ਹੈ ਇਹ ਤਕਨਾਲੋਜੀ
ਸਥਾਨਕ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਮੁਤਾਬਕ ਮੁੰਡੇ ਨੇ ਆਪਣੇ ਦਾਦਾ ਜੀ ਦੇ ਮੋਬਾਇਲ ’ਤੇ ‘ਫਰੀ ਫਾਇਰ ਗੇਮਿੰਗ ਐਪ’ ਡਾਊਨਲੋਡ ਕੀਤਾ ਸੀ। ਉਸ ਨੇ ਗੇਮ ਖੇਡਣ ਲਈ ਸ਼ੁਰੂ ਵਿੱਚ 1,500 ਰੁਪਏ ਅਤੇ ਬਾਅਦ ਵਿੱਚ ਆਪਣੀ ਮਾਂ ਦੇ ਬੈਂਕ ਖਾਤੇ ਵਿੱਚੋਂ 10,000 ਰੁਪਏ ਕਢਵਾਏ। ਜਿਵੇਂ ਹੀ ਉਹ ਖੇਡਾਂ ਦਾ ਆਦੀ ਹੋ ਗਿਆ, ਉਸ ਨੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਤੋਂ ਬਿਨਾਂ ਮੋਟੀ ਰਕਮ ਖਰਚ ਕਰਨੀ ਸ਼ੁਰੂ ਕਰ ਦਿੱਤੀ। 11ਵੀਂ ਜਮਾਤ ਦਾ ਇਹ ਵਿਦਿਆਰਥੀ ਆਨਲਾਈਨ ਗੇਮ ਖੇਡਣ ਲਈ 1.45 ਲੱਖ ਤੋਂ 2 ਲੱਖ ਰੁਪਏ ਅਦਾ ਕਰਦਾ ਰਿਹਾ।
ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਮੈਸੇਜ ਐਡਿਟ ਦਾ ਫੀਚਰ, ਇੰਝ ਕਰੇਗਾ ਕੰਮ