ਨਿੱਜੀ ਸਵੀਮਿੰਗ ਪੂਲ ’ਚ ਡੁੱਬਲ ਨਾਲ 14 ਸਾਲਾ ਲੜਕੇ ਦੀ ਮੌਤ
Saturday, Apr 30, 2022 - 01:38 PM (IST)

ਭੋਪਾਲ (ਭਾਸ਼ਾ)– ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ’ਚ ਇਕ ਨਿੱਜੀ ਸਵੀਮਿੰਗ ਪੂਲ ’ਚ 14 ਸਾਲਾ ਦੇ ਇਕ ਲੜਕੇ ਦੀ ਡੁੱਬਣ ਨਾਲ ਮੌਤ ਹੋ ਗਈ। ਜ਼ਿਲ੍ਹਾ ਹਸਪਤਾਲ ਪੁਲਸ ਥਾਣਾ ਮੁਖੀ ਸੁਰਿੰਦਰ ਵਰਮਾ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਸ਼ਾਮ ਵਿਵੇਕਾਨੰਦ ਨਗਰ ਸਥਿਤ ਬੀ. ਆਸ. ਸੀ. ਕਲੱਬ ਦੇ ਸਵੀਮਿੰਗ ਪੂਲ ’ਚ ਵਾਪਰੀ।
ਵਰਮਾ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਪਛਾਣ ਵਿਨੇ ਲਿਖੀਤਕਰ ਦੇ ਤੌਰ ’ਤੇ ਹੋਈ ਹੈ, ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਲਈ ਸਵੀਮਿੰਗ ਪੂਲ ਗਿਆ ਸੀ, ਜਿਨ੍ਹਾਂ ਕੋਲ ਸਵੀਮਿੰਗ ਪੂਲ ਕਲੱਬ ਦੀ ਮੈਂਬਰਸ਼ਿਪ ਹੈ। ਵਰਮਾ ਨੇ ਕਿਹਾ ਕਿ ਲੜਕਾ ਤੈਰਨ ਲਈ ਪੂਲ ’ਚ ਗਿਆ ਅਤੇ ਡੂੰਘੇ ਪਾਣੀ ’ਚ ਜਾਣ ’ਤੇ ਡੁੱਬਣ ਲੱਗਾ। ਜਿਸ ਤੋਂ ਬਾਅਦ ਹੋਰ ਬੱਚਿਆਂ ਨੇ ਰੌਲਾ ਪਾਇਆ ਤਾਂ ਕੋਚ ਨੇ ਉਸ ਨੂੰ ਬਾਹਰ ਕੱਢਿਆ ਅਤੇ ਜ਼ਿਲ੍ਹਾ ਹਸਪਤਾਲ ਲੈ ਗਏ।
ਹਸਪਤਾਲ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕਲੱਬ ਦੇ ਮਾਲਕ ਕੁਸ਼ਲ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ 3 ਹੋਰ ਬੱਚੇ ਵੀ ਕਲੱਬ ਦੇ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਵਿਨੇ ਉਨ੍ਹਾਂ ਨੂੰ ਮਿਲਣ ਆਇਆ ਸੀ ਅਤੇ ਕੋਚ ਦੀ ਜਾਣਕਾਰੀ ਦੇ ਬਿਨਾਂ ਉਸ ਨੇ ਪੂਲ ’ਚ ਤੈਰਨਾ ਸ਼ੁਰੂ ਕਰ ਦਿੱਤਾ।