ਪਾਰਕ ''ਚ ਭਰੇ ਪਾਣੀ ''ਚ ਡੁੱਬ ਕੇ 14 ਸਾਲ ਦੇ ਬੱਚੇ ਦੀ ਮੌਤ

07/24/2019 1:00:18 AM

ਨਵੀਂ ਦਿੱਲੀ- ਜਿਸ ਜਿਗਰ ਦੇ ਟੁਕੜੇ ਨੂੰ ਲਾਊਡ ਸਪੀਕਰ ਦੇ ਜ਼ਰੀਏ ਪਿਛਲੇ 24 ਘੰਟਿਆਂ ਤੋਂ ਸੜਕਾਂ 'ਤੇ ਲੱਭਿਆ ਜਾ ਰਿਹਾ ਸੀ, ਉਸ ਦੀ ਲਾਸ਼ ਸਵੇਰੇ ਇਕ ਪਾਰਕ 'ਚ ਭਰੇ ਪਾਣੀ 'ਚ ਤੈਰਦੀ ਮਿਲੀ। ਪਾਰਕ 'ਚ ਪਾਣੀ ਭਰਨ ਕਾਰਣ ਇਹ ਹਾਦਸਾ ਹੋਇਆ। ਇਹ ਕਿੱਸਾ ਪੱਛਮੀ ਦਿੱਲੀ ਦੇ ਪ੍ਰੇਮ ਨਗਰ ਇਲਾਕੇ 'ਚ ਹੋਇਆ। ਜਿੱਥੇ ਬਰਸਾਤ ਕਾਰਣ ਇਕ ਪਾਰਕ 'ਚ ਇੰਨਾ ਪਾਣੀ ਭਰ ਗਿਆ ਕਿ ਉਸ 'ਚ ਡੁੱਬ ਕੇ ਿੲਮਾਮੁਦੀਨ (14) ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਘਟਨਾ ਤੋਂ 24 ਘੰਟੇ ਬਾਅਦ ਵੀ ਪਾਣੀ ਕਿਸ ਵਿਭਾਗ ਦੀ ਲਾਪਰਵਾਹੀ ਨਾਲ ਭਰਿਆ, ਇਸ 'ਤੇ ਸਰਕਾਰ ਅਤੇ ਪੁਲਸ ਦੋਵੇਂ ਹੀ ਚੁੱਪ ਹਨ। ਉੱਥੇ ਹੀ ਪੁਲਸ ਨੇ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪਿਤਾ ਮੁਹੰਮਦ ਹਾਫਿਜ਼ ਵਸੀਮ ਪਲੰਬਰ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 11 ਵਜੇ ਇਮਾਮੁਦੀਨ ਖੇਡਦਾ-ਖੇਡਦਾ ਗਾਇਬ ਹੋ ਗਿਆ ਸੀ, ਜਿਸ ਦੀ ਕਾਫੀ ਤਲਾਸ਼ ਕੀਤੀ ਗਈ ਅਤੇ ਪੁਲਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਦੋਂ ਲੱਭਦੇ ਲੱਭਦੇ ਨੇੜੇ ਦੇ ਪਾਰਕ 'ਚ ਦੇਖਿਆ ਤਾਂ ਉਸ ਦੀ ਲਾਸ਼ ਪਾਰਕ 'ਚ ਪਾਣੀ 'ਚ ਤੈਰ ਰਹੀ ਸੀ। ਪੁਲਸ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ।


satpal klair

Content Editor

Related News