122 ਸਾਲ ਦਾ ਰਿਕਾਰਡ: ਦੇਸ਼ ਲਈ 12ਵਾਂ ਸਭ ਤੋਂ ਗਰਮ ਰਿਹਾ ਨਵੰਬਰ ਮਹੀਨਾ

Saturday, Dec 03, 2022 - 02:56 PM (IST)

122 ਸਾਲ ਦਾ ਰਿਕਾਰਡ: ਦੇਸ਼ ਲਈ 12ਵਾਂ ਸਭ ਤੋਂ ਗਰਮ ਰਿਹਾ ਨਵੰਬਰ ਮਹੀਨਾ

ਨਵੀਂ ਦਿੱਲੀ- ਮੌਸਮ ਵਿਭਾਗ ਦੇ 122 ਸਾਲਾਂ ਦੇ ਰਿਕਾਰਡ ਮੁਤਾਬਕ ਨਵੰਬਰ ਦੇਸ਼ ਲਈ 12ਵਾਂ ਸਭ ਤੋਂ ਗਰਮ ਮਹੀਨਾ ਰਿਹਾ। ਦਰਅਸਲ ਬੀਤੇ ਮਹੀਨੇ ਦੇਸ਼ ਭਰ ’ਚ ਮੀਹ ਵੀ 37 ਫ਼ੀਸਦੀ ਦਰਜ ਕੀਤਾ ਗਿਆ ਅਤੇ ਧੁੰਦ ਵੀ ਘੱਟ ਰਹੀ। ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਪੂਰਬੀ-ਉੱਤਰੀ ਸੂਬਿਆਂ ’ਚ ਨਵੰਬਰ ਮਹੀਨੇ ’ਚ ਪਹਿਲੀ ਵਾਰ ਇੰਨਾ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ ਨਵੰਬਰ ’ਚ ਇੰਨਾ ਤਾਪਮਾਨ 43 ਸਾਲ ਪਹਿਲਾਂ 1979 ’ਚ 29.04 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਬੀਤੇ ਮਹੀਨੇ ਦੇਸ਼ ’ਚ ਔਸਤ ਵੱਧ ਤੋਂ ਵੱਧ ਤਾਪਮਾਨ ਅਤੇ ਘੱਟ ਤੋਂ ਘੱਟ ਤਾਪਮਾਨ 29.37 ਡਿਗਰੀ ਸੈਲਸੀਅਸ, 17.69 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਵੱਧ ਹੈ। ਉੱਥੇ ਹੀ ਪੂਰਬੀ ਸੂਬਿਆਂ ’ਚ ਬੀਤੇ ਮਹੀਨੇ ਦੌਰਾਨ ਦਿਨ ਦਾ ਔਸਤ ਤਾਪਮਾਨ 29.06 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮਹੀਨੇ ਦੇ ਆਮ ਤਾਪਮਾਨ 27.79 ਡਿਗਰੀ ਸੈਲਸੀਅਸ ਤੋਂ 1.27 ਡਿਗਰੀ ਸੈਲਸੀਅਸ ਵੱਧ ਹੈ।ਇਹ ਲਗਾਤਾਰ 13ਵਾਂ ਸਾਲ ਹੈ, ਜਦੋਂ ਪੂਰਬੀ ਸੂਬਿਆਂ ’ਚ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਪੂਰਬੀ ਸੂਬਿਆਂ ਵਿਚ ਮੀਂਹ ਵੀ ਬੀਤੇ ਮਹੀਨੇ 98 ਫ਼ੀਸਦੀ ਘੱਟ ਪਿਆ। 


author

Tanu

Content Editor

Related News