ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੀ 12 ਸਾਲਾ ਕੁੜੀ, ਬੱਚਤ ਦੇ ਪੈਸਿਆਂ ਤੋਂ ਘਰ ਵਾਪਸੀ ਦਾ ਕੀਤਾ ਇੰਤਜ਼ਾਮ

06/01/2020 11:19:18 AM

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਦੇ ਚੱਲਦੇ ਲਾਗੂ ਤਾਲਾਬੰਦੀ ਕਾਰਨ ਵੱਖ-ਵੱਖ ਸੂਬਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਝੱਲਣੀ ਪਈ। ਇਨ੍ਹਾਂ ਪਰੇਸ਼ਾਨੀਆਂ ਨਾਲ ਦੋ-ਚਾਰ ਹੋ ਰਹੇ ਲੱਖਾਂ ਪ੍ਰਵਾਸੀਆਂ ਦੀ ਉਨ੍ਹਾਂ ਦੇ ਘਰ ਪਰਤਣ ਦੀ ਦਰਦ ਭਰੀਆਂ ਕਹਾਣੀ ਸਾਹਮਣੇ ਆਈਆਂ ਹਨ। ਇਸ ਦਰਮਿਆਨ ਕੁਝ ਅਜਿਹੇ ਲੋਕ ਵੀ ਸਾਹਮਣੇ ਆਏ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਭਾਵਨਾ ਦਿਖਾਉਂਦੇ ਹੋਏ ਆਪਣੇ ਪੈਸਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ। ਅਜਿਹਾ ਹੀ ਕੁਝ ਕੀਤਾ ਨੋਇਡਾ ਦੀ 12 ਸਾਲ ਦੀ ਇਸ ਧੀ ਨੇ। ਨਿਹਾਰਿਕਾ ਦ੍ਰਿਵੇਦੀ ਨਾਂ ਦੀ ਇਸ ਕੁੜੀ ਨੇ ਆਪਣੇ ਬੱਚਤ ਦੇ ਪੈਸਿਆਂ ਤੋਂ 3 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਝਾਰਖੰਡ ਜਹਾਜ਼ ਜ਼ਰੀਏ ਭੇਜਣ ਦਾ ਇੰਤਜ਼ਾਮ ਕੀਤਾ ਹੈ।

PunjabKesari

ਤਾਲਾਬੰਦੀ ਵਿਚ ਫਸੇ ਮਜ਼ਦੂਰਾਂ ਲਈ ਨਿਹਾਰਿਕਾ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੈ। ਉਸ ਨੇ ਆਪਣੀ ਬੱਚਤ ਦੇ 48,000 ਰੁਪਏ ਤੋਂ ਹਵਾਈ ਟਿਕਟ ਖਰੀਦ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਫਲਾਈਟ ਤੋਂ ਝਾਰਖੰਡ ਭੇਜਣ ਦਾ ਇੰਤਜ਼ਾਮ ਕੀਤਾ ਹੈ। ਨਿਹਾਰਿਕਾ ਨੇ ਕਿਹਾ ਕਿ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਜਿਹੀ ਔਖੀ ਘੜੀ ਵਿਚ ਅਸੀਂ ਇਸ ਨੂੰ ਵਾਪਸ ਕਰੀਏ। 

ਦੱਸਣਯੋਗ ਹੈ ਕਿ ਦਿੱਲੀ ਦੇ ਇਕ ਕਿਸਾਨ ਨੇ ਆਪਣੇ ਇੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਹਵਾਈ ਮਾਰਗ ਜ਼ਰੀਏ ਝਾਰਖੰਡ ਪਹੁੰਚਾਇਆ ਸੀ। ਉੱਥੇ ਹੀ ਫਿਲਮ ਅਦਾਕਾਰ ਸੋਨੂੰ ਸੂਦ ਨੇ ਮਹਾਰਾਸ਼ਟਰ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਉਨ੍ਹਾਂ ਦੇ ਘਰ ਭੇਜਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ।


Tanu

Content Editor

Related News