ਆਂਧਰਾ ਪ੍ਰਦੇਸ਼ ’ਚ ਇਕ ਗਿਰੋਹ ਦੇ 12 ਮੁਲਜ਼ਮਾਂ ਨੂੰ ਮੌਤ ਦੀ ਸਜ਼ਾ
Tuesday, May 25, 2021 - 10:45 AM (IST)
ਓਂਗੋਲ– ਆਂਧਰਾ ਪ੍ਰਦੇਸ਼ ’ਚ ਓਂਗੋਲ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇੱਥੇ 12 ਖ਼ਤਰਨਾਕ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਅਤੇ 7 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਐਡੀਸ਼ਨਲ ਸੈਸ਼ਨ ਅਦਾਲਤ ਦੇ ਜੱਜ ਐੱਮ. ਮਨੋਹਰ ਰੈੱਡੀ ਨੇ ਗਿਰੋਹ ਦੇ ਸਰਗਨਾ ਅਬਦੁਲ ਸਮਦ ਉਰਫ ਮੁੰਨਾ ਸਮੇਤ ਗਿਰੋਹ ਦੇ 12 ਮੈਬਰਾਂ ਨੂੰ ਤਿੰਨ ਅਪਰਾਧਾਂ ’ਚ ਮੌਤ ਦੀ ਸਜ਼ਾ ਸੁਣਾਈ।
ਗਿਰੋਹ ਨੇ 2008 ’ਚ ਪ੍ਰਕਾਸ਼ਮ ਜ਼ਿਲੇ ’ਚ ਚੇਨਈ-ਕੋਲਕਾਤਾ ਰਾਜ ਮਾਰਗ ’ਤੇ 13 ਲਾਰੀ ਡਰਾਈਵਰਾਂ ਅਤੇ ਕਲੀਨਰਾਂ ਨੂੰ ਮਾਰ ਦਿੱਤਾ। ਉਹ ਪਹਿਲਾਂ ਲਾਰੀਆਂ ਤੋਂ ਲੁੱਟਿਆ ਗਿਆ ਸਾਮਾਨ ਵੇਚਦੇ ਸਨ। ਬਾਅਦ ’ਚ ਗਿਰੋਹ ਲਾਰੀਆਂ ਨੂੰ ਤੋੜ ਕੇ ਕਬਾੜ ਦੇ ਰੂਪ ’ਚ ਵੇਚ ਦਿੰਦਾ ਸੀ। ਮੁੱਖ ਮੁਲਜ਼ਮ ਅਬਦੁਲ ਸਮਦ ਖੁਦ ਨੂੰ ਪੁਲਸ ਅਧਿਕਾਰੀ ਦੱਸ ਕੇ ਲਾਰੀਆਂ ਨੂੰ ਰੋਕਦਾ ਸੀ। ਗਿਰੋਹ ਦੇ ਮੈਂਬਰ ਲਾਰੀ ਦੇ ਡਰਾਇਵਰ ਅਤੇ ਕਲੀਨਰ ’ਤੇ ਹਮਲਾ ਕਰਦੇ ਸਨ, ਉਨ੍ਹਾਂ ਨੂੰ ਮਾਰ ਕੇ ਲਾਗੇ ਦੇ ਸੁੰਨਸਾਨ ਇਲਾਕੇ ’ਚ ਦਫਨਾ ਦਿੰਦੇ ਸਨ।